ਕੋਲਕਾਤਾ : ਤਿ੍ਰਣਮੂਲ ਕਾਂਗਰਸ ਸਾਂਸਦ ਮਹੂਆ ਮੋਇਤਰਾ, ਜੋ ਹਾਲ ਹੀ ’ਚ ਲੋਕ ਸਭਾ ਦੀ ਐਥਿਕਸ ਕਮੇਟੀ ਦੇ ਸਾਹਮਣੇ ਪੇਸ਼ ਹੋਈ, ਨੇ ਐਤਵਾਰ ਦਾਅਵਾ ਕੀਤਾ ਕਿ ਉਹ ਇਹ ਜਾਣ ਕੇ ਹਿਲ ਗਈ ਕਿ ਭਾਜਪਾ ਉਸ ਖਿਲਾਫ਼ ਅਪਰਾਧਿਕ ਮਾਮਲੇ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਅਤੇ ਈ ਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਸਭ ਤੋਂ ਪਹਿਲਾ 130000 ਕਰੋੜ ਰੁਪਏ ਦੇ ਕੋਲਾ ਘੁਟਾਲੇ ’ਚ ਅਡਾਨੀ ਸਮੂਹ ਦੀ ਕਥਿਤ ਮਿਲੀਭੁਗਤ ਦੀ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਉਨ੍ਹ੍ਹਾ ਟਵਿੱਟਰ ’ਤੇ ਦਿੱਤੀ।