ਰਾਜਸਥਾਨ ’ਚ ਭਾਜਪਾ ਦੀ ਪੰਜਵੀਂ ਸੂਚੀ ਜਾਰੀ

0
183

ਜੈਪੁਰ : ਰਾਜਸਥਾਨ ’ਚ ਭਾਜਪਾ ਨੇ ਐਤਵਾਰ 15 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ’ਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਪਾਰਟੀ ਨੇ ਮਾਲਵੀ (ਉਦੈਪੁਰ) ਤੋਂ ਸਿਟਿੰਗ ਵਿਧਾਇਕ ਧਰਮਨਰਾਇਣ ਜੋਸ਼ੀ ਦੀ ਥਾਂ ਕੇ ਜੀ ਪਾਲੀਵਾਲ ਨੂੰ ਮੈਦਾਨ ’ਚ ਉਤਾਰਿਆ ਹੈ। ਇਸੇ ਤਰ੍ਹਾਂ ਕੋਲਾਇਤ ਸੀਟ ਤੋਂ ਬਦਲਾਅ ਕਰਦਿਆਂ ਸਾਬਕਾ ਮੰਤਰੀ ਦੇਵੀ ਸਿੰਘ ਭੱਟੀ ਦੀ ਨੂੰਹ ਪੂਨਮ ਕੰਵਰ ਭੱਟੀ ਦੀ ਥਾਂ ਦੇਵੀ ਸਿੰਘ ਦੇ ਪੁੱਤਰ ਅੰਸ਼ੂਮਨ ਸਿੰਘ ਭੱਟੀ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ 200 ਸੀਟਾਂ ਲਈ 198 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here