ਛੱਤੀਸਗੜ੍ਹ 70.78, ਮਿਜ਼ੋਰਮ ’ਚ 77.4 ਫੀਸਦੀ ਵੋਟਿੰਗ

0
196

ਨਵੀਂ ਦਿੱਲੀ : ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ 20 ਸੀਟਾਂ ’ਤੇ ਵੋਟਿੰਗ ਮੰਗਲਵਾਰ ਹੋਈ, ਜੋ ਸ਼ਾਮ ਪੰਜ ਵਜੇ ਖ਼ਤਮ ਹੋਈ। ਸੂਬੇ ’ਚ 70.87 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਸੂਬੇ ’ਚ ਕਈ ਥਾਵਾਂ ’ਤੇ ਇੱਕਾ-ਦੁੱਕਾ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਸੁਕਮਾ ਜ਼ਿਲ੍ਹੇ ’ਚ ਨਕਸਲੀਆਂ ਨੇ ਆਈ ਈ ਡੀ ਧਮਾਕਾ ਕੀਤਾ, ਜਿਸ ’ਚ ਸੀ ਆਰ ਪੀ ਐੱਫ ਦਾ ਇੱਕ ਕਮਾਂਡੋ ਜ਼ਖ਼ਮੀ ਹੋ ਗਿਆ। ਉਥੇ ਹੀ ਸੁਕਮਾ ਜ਼ਿਲ੍ਹੇ ਦੇ ਬਾਂਡਾ ਪੋ�ਿਗ ਬੂਥ ਕੋਲ ਨਕਸਲੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਵੀ ਹੋਈ। ਨਰਾਇਣ ਜ਼ਿਲ੍ਹੇ ਦੇ ਓਰਛਾ ਥਾਣਾ ਖੇਤਰ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਇੱਕ ਹੋਰ ਮੁਕਾਬਲਾ ਹੋਇਆ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਘਟਨਾਵਾਂ ’ਚ ਸੁਰੱਖਿਆ ਬਲ ਦਾ ਕੋਈ ਨੁਕਸਾਨ ਨਹੀਂ ਹੋਇਆ। ਪਹਿਲੇ ਗੇੜ ’ਚ ਜਿਨ੍ਹਾ 20 ਸੀਟਾਂ ’ਤੇ ਚੋਣ ਹੋਈ, ਉਨ੍ਹਾਂ ’ਚੋਂ 10 ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਦੁਪਹਿਰ ਤਿੰਨ ਵਜੇ ਖ਼ਤਮ ਹੋ ਗਈ। ਬਾਕੀ 10 ਸੀਟਾਂ ’ਤੇ ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਖ਼ਤਮ ਹੋਈ।
ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਸਵੇਰੇ ਪੁਲਸ ਅਤੇ ਨੀਮ ਫੌਜੀ ਬਲਾਂ ਦੀ ਸਖਤ ਸੁਰੱਖਿਆ ਦੇ ਪਹਿਰੇ ਹੇਠ ਸ਼ੁਰੂ ਹੋਈ। ਸੁਕਮਾ ਜ਼ਿਲ੍ਹੇ ’ਚ ਗਸ਼ਤ ਦੌਰਾਨ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਸੀ ਆਰ ਪੀ ਐੱਫ ਦਾ ਕਮਾਂਡੋ ਜ਼ਖਮੀ ਹੋ ਗਿਆ।
ਇਸ ਵਿਧਾਨ ਸਭਾ ਚੋਣ ’ਚ ਮਹਿਲਾ ਪੁਲਸ ’ਚ ਤਾਇਨਾਤ ਸੁਮਿੱਤਰਾ ਨੇ ਵੀ ਨਾਰਾਇਣਪੁਰ ਚੋਣ ਖੇਤਰ ਤੋਂ ਆਪਣੀ ਵੋਟ ਪਾਈ। ਉਹ 2018 ’ਚ ਨਕਸਲੀ ਸੰਗਠਨ ਛੱਡ ਕੇ ਪੁਲਸ ’ਚ ਸ਼ਾਮਲ ਹੋਈ ਸੀ। ਸੁਮਿੱਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਨਰਾਇਣਪੁਰ ’ਚ ਮਾਓਵਾਦੀਆਂ ਦੀ ਆਮਦਈ ਏਰੀਆ ਕਮੇਟੀ ’ਚ ਕਮਾਂਡਰ ਦੇ ਰੂਪ ’ਚ ਸਰਗਰਮ ਸੀ ਅਤੇ ਦਸੰਬਰ 2018 ’ਚ ਉਸ ਨੇ ਨਕਸਲੀ ਸੰਗਠਨ ਛੱਡ ਦਿੱਤਾ ਸੀ। ਸੁਮਿੱਤਰਾ ਨੇ ਕਿਹਾ, ‘ਮੈਂ ਜਨਵਰੀ 2019 ’ਚ ਪੁਲਸ ਬਲ ’ਚ ਸ਼ਾਮਲ ਹੋਈ। ਮੈਨੂੰ ਖੁਸ਼ੀ ਹੈ ਕਿ ਮੈਂ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕੀਤਾ।’
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੇ ਗੇੜ ’ਚ ਕੁੱਲ 90 ਵਿਧਾਨ ਸਭਾ ਸੀਟਾਂ ’ਚੋਂ 20 ’ਤੇ 25 ਮਹਿਲਾਵਾ ਸਮੇਤ 223 ਉਮੀਦਵਾਰ ਮੈਦਾਨ ’ਚ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਗੇੜ ਦੀਆਂ 20 ਸੀਟਾਂ ’ਚੋਂ 12 ਅਨੁਸੂਚਿਤ ਜਨਜਾਤੀ ਲਈ ਅਤੇ ਇੱਕ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਸਭ ਤੋਂ ਵੱਧ ਉਮੀਦਵਾਰ ਰਾਜਨੰਦਗਾਓਂ ਖੇਤਰ ’ਚ 29 ਹਨ, ਜਦਕਿ ਸਭ ਤੋਂ ਘੱਟ ਉਮੀਦਵਾਰਾਂ ਦੀ ਗਿਣਤੀ ਚਿੱਤਰਕੋਟ ਅਤੇ ਦਾਂਤੇਵਾੜਾ ਸੀਟਾਂ ’ਤੇ ਸੱਤ-ਸੱਤ ਹੈ।
ਮਿਜ਼ੋਰਮ : ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ’ਤੇ ਮੰਗਲਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਖ਼ਤਮ ਹੋ ਗਈ। ਸੂਬੇ ’ਚ 4 ਵਜੇ ਤੱਕ 77.04 ਫੀਸਦੀ ਵੋਟਿੰਗ ਹੋਈ। ਰਾਜਧਾਨੀ ਆਈਜੋਲ ’ਚ 47.55 ਫੀਸਦੀ ਵੋਟਿੰਗ ਹੋਈ। ਸ਼ੇਰਛਿਪ ’ਚ ਸਭ ਤੋਂ ਜ਼ਿਆਦਾ 77.78 ਫੀਸਦੀ ਤੇ ਸਿਆਹਾ ’ਚ ਸਭ ਤੋਂ ਘੱਟ 52.02 ਫੀਸਦੀ ਵੋਟਿੰਗ ਹੋਈ। ਸੂਬੇ ਦੇ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ’ਚ 4.39 ਲੱਖ ਔਰਤਾਂ ਵੋਟਰ ਸ਼ਾਮਲ ਹਨ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ, ਮੁੱਖ ਵਿਰੋਧੀ ਦਲ ਜੋਰਮ ਪੀਪਲਜ਼ ਮੂਵਮੈਂਟ ਅਤੇ ਕਾਂਗਰਸ ਨੇ ਸਾਰੀਆਂ ਸੀਟਾਂ ’ਤੇ ਉਮੀਦਵਾਰ ਉਤਾਰੇ ਹਨ। ਭਾਰਤੀ ਜਨਤਾ ਪਾਰਟੀ 23 ਸੀਟਾਂ ’ਤੇ ਚੋਣ ਲੜ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਚਾਰ ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਖੜੇ ਕੀਤੇ ਹਨ। ਇਸ ਤੋਂ ਇਲਾਵਾ 27 ਆਜ਼ਾਦ ਉਮੀਦਵਾਰ ਹਨ। ਮਿਜ਼ੋਰਮ ’ਚ 1276 ਪੋ�ਿਗ ਬੂਥ ਕੇਂਦਰਾਂ ’ਚੋਂ 149 ਦੂਰ-ਦੁਰਾਡੇ ਹਨ, ਜਦਕਿ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੇ ਨੇੜੇ ਲਗਭਗ 30 ਪੋ�ਿਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ੋਰਮ ਵਿਧਾਨ ਸਭਾ ਲਈ ਵੋਟਿੰਗ ਤੋਂ ਪਹਿਲਾ ਮਿਆਂਮਾਰ ਨਾਲ ਲੱਗਦੀ 510 ਕਿਲੋਮੀਟਰ ਲੰਮੀ ਅੰਤਰਾਰਾਸ਼ਟਰੀ ਸਰਹੱਦ ਅਤੇ ਬੰਗਲਾਦੇਸ਼ ਨਾਲ ਲੱਗਦੀ 318 ਕਿਲੋਮੀਟਰ ਲੰਮੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਸੀ।
ਈ ਵੀ ਐੱਮ ਖਰਾਬ ਹੋਣ ਕਾਰਨ ਮਿਜ਼ੋਰਮ ਦੇ ਮੁੱਖ ਮੰਤਰੀ ਵੋਟ ਨਹੀਂ ਪਾ ਸਕੇ!
ਨਵੀਂ ਦਿੱਲੀ : ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥੰਗਾ ਮੰਗਲਵਾਰ ਸਵੇਰੇ ਜਦ ਆਪਣੀ ਵੋਟ ਪਾਉਣ ਲਈ ਪਹੁੰਚੇ ਤਾਂ ਈ ਵੀ ਐੱਮ ਖਰਾਬ ਹੋ ਗਈ। ਇਸ ਕਾਰਨ ਉਹ ਵੋਟ ਪਾਏ ਬਗੈਰ ਹੀ ਵਾਪਸ ਚਲੇ ਗਏ।
ਮੁੱਖ ਮੰਤਰੀ ਦੇ ਬੂਥ ’ਤੇ ਮਸ਼ੀਨ ਖਰਾਬ ਹੋਣ ਦੀ ਖ਼ਬਰ ਸੁਣ ਕੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਇਸ ਤੋਂ ਬਾਅਦ ਜਲਦੀ ਨਾਲ ਦੂਜੀ ਮਸ਼ੀਨ ਦਾ ਇੰਤਜ਼ਾਮ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦੋਬਾਰਾ ਪੋ�ਿਗ ਬੂਥ ’ਤੇ ਪਹੁੰਚ ਕੇ ਆਪਣੀ ਵੋਟ ਪਾਈ।

LEAVE A REPLY

Please enter your comment!
Please enter your name here