ਲਾਲੂ ਖਿੜੇ

0
306

ਨਵੀਂ ਦਿੱਲੀ : ਲਾਲੂ ਪ੍ਰਸਾਦ ਯਾਦਵ ਦਾ ਏਮਜ਼ ਵਿਚ ਇਲਾਜ ਕਰ ਰਹੇ ਡਾਕਟਰਾਂ ਨੇ ਸ਼ੁੱਕਰਵਾਰ ਕਿਹਾ ਕਿ ਸਭ ਠੀਕ ਰਿਹਾ ਤਾਂ ਉਨ੍ਹਾ ਨੂੰ ਦੋ ਦਿਨ ਵਿਚ ਨਿੱਜੀ ਵਾਰਡ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ | ਉਨ੍ਹਾ ਦੇ ਮੋਢੇ ਤੇ ਪੱਟ ਦੀ ਹੱਡੀ ਵਿਚ ਹੇਅਰ ਲਾਈਨ ਫ੍ਰੈਕਚਰ ਹੈ | ਤਿੰਨ-ਚਾਰ ਦਿਨਾਂ ਵਿਚ ਉਨ੍ਹਾ ਨੂੰ ਤੁਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |
ਇਸ ਵੇਲੇ ਕਿਸੇ ਆਪ੍ਰੇਸ਼ਨ ਦੀ ਲੋੜ ਨਹੀਂ | ਬੇਟੀ ਮੀਸ਼ਾ ਨੇ ਲਾਲੂ ਦੀ ਮੁਸਕੁਰਾਉਂਦਿਆਂ ਦੀ ਫੋਟੋ ਟਵਿੱਟਰ ‘ਤੇ ਸ਼ੇਅਰ ਕਰਕੇ ਕਿਹਾ ਹੈ ਕਿ ਸਭ ਦੀਆਂ ਦੁਆਵਾਂ ਤੇ ਏਮਜ਼ ਦਿੱਲੀ ਦੀ ਬਿਹਤਰੀਨ ਮੈਡੀਕਲ ਕੇਅਰ ਨਾਲ ਲਾਲੂ ਜੀ ਦੀ ਤਬੀਅਤ ਵਿਚ ਕਾਫੀ ਸੁਧਾਰ ਹੋਇਆ ਹੈ | ਮੀਸ਼ਾ ਨੇ ਅੱਗੇ ਲਿਖਿਆ-ਤੁਹਾਡੇ ਲਾਲੂ ਜੀ ਬਿਸਤਰ ਤੋਂ ਉੱਠ ਕੇ ਬੈਠਣ ਲੱਗ ਪਏ ਹਨ | ਸਹਾਰਾ ਲੈ ਕੇ ਖੜ੍ਹੇ ਹੋਣ ਲੱਗ ਪਏ ਹਨ | ਹਰ ਮੁਸੀਬਤ ਨਾਲ ਲੜ ਕੇ ਬਾਹਰ ਆਉਣ ਦੀ ਕਲਾ ਲਾਲੂ ਜੀ ਨਾਲੋਂ ਬਿਹਤਰ ਕੌਣ ਜਾਣਦਾ ਹੈ | ਕ੍ਰਿਪਾ ਕਰਕੇ ਅਫਵਾਹਾਂ ‘ਤੇ ਧਿਆਨ ਨਾ ਦਿਓ | ਦੁਆਵਾਂ ਵਿਚ ਲਾਲੂ ਜੀ ਨੂੰ ਯਾਦ ਰੱਖੋ |

LEAVE A REPLY

Please enter your comment!
Please enter your name here