30.5 C
Jalandhar
Monday, September 26, 2022
spot_img

ਧੌਣ ‘ਤੇ ਗੋਡਾ ਰੱਖ ਕੇ ਮਾਰਨ ਵਾਲੇ ਅਮਰੀਕੀ ਪੁਲਸ ਅਫਸਰ ਨੂੰ 21 ਸਾਲ ਦੀ ਸਜ਼ਾ

ਸੇਂਟ ਪਾਲ : ਅਮਰੀਕਾ ਦੇ ਫੈਡਰਲ ਜੱਜ ਨੇ ਮਿਨੀਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਸਿਆਹਫਾਮ ਜਾਰਜ ਫਲੋਇਡ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਵੀ ਕਿਹਾ ਕਿ ਉਸ ਨੇ ਜੋ ਕੀਤਾ ਉਹ ਬਿਲਕੁਲ ਗਲਤ ਅਤੇ ਘਿਨਾਉਣਾ ਸੀ | ਜ਼ਿਲ੍ਹਾ ਜੱਜ ਪਾਲ ਮੈਗਨਸਨ ਨੇ 25 ਮਈ 2020 ਨੂੰ ਮਿਨੀਪੋਲਿਸ ‘ਚ 9 ਮਿੰਟਾਂ ਤੋਂ ਵੱਧ ਸਮੇਂ ਤੱਕ ਫਲੋਇਡ ਦੀ ਗਰਦਨ ਨੂੰ ਗੋਡੇ ਨਾਲ ਨੱਪਣ ਲਈ ਸ਼ਾਵਿਨ ਦੀ ਸਖਤ ਨਿੰਦਾ ਕੀਤੀ | ਫਲੋਇਡ ਦੀ ਗਰਦਨ ਦਬਣ ਕਾਰਨ ਮੌਤ ਹੋ ਗਈ ਸੀ | ਇਸ ਤੋਂ ਬਾਅਦ ਪੁਲਸ ਦੀ ਬੇਰਹਿਮੀ ਅਤੇ ਨਸਲਵਾਦ ਖਿਲਾਫ ਦੁਨੀਆ ਭਰ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋਏ ਸਨ |

Related Articles

LEAVE A REPLY

Please enter your comment!
Please enter your name here

Latest Articles