ਸ੍ਰੀਨਗਰ : ਇੱਥੇ ਡਲ ਝੀਲ ’ਚ ਸ਼ਨੀਵਾਰ ਸਵੇਰੇ ਸਵਾ ਪੰਜ ਵਜੇ ਭਿਆਨਕ ਅੱਗ ਨਾਲ ਕਰੋੜਾਂ ਰੁਪਏ ਦੀ ਸੰਪਤੀ ਸੜ ਕੇ ਸੁਆਹ ਹੋ ਗਈ। ਅੱਗ ਘਾਟ ਨੰਬਰ-9 ਕੋਲ ਲੱਗੀ, ਜਿਸ ਨਾਲ ਘੱਟੋ-ਘੱਟ ਪੰਜ ਹਾਊਸ ਬੋਟ ਅਤੇ ਤਿੰਨ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਪੁਲਸ ਨੇ ਦੱਸਿਆ ਕਿ ਇਕ ਮਹਿਲਾ ਤੇ ਮਰਦ ਸਣੇ ਤਿੰਨ ਵਿਅਕਤੀ ਮਾਰੇ ਗਏ ਹਨ। ਲਾਸ਼ ਬੇਪਛਾਣ ਹੋਣ ਕਰਕੇ ਤੀਜੇ ਵਿਅਕਤੀ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਮਹਿਲਾ ਹੈ ਜਾਂ ਮਰਦ। ਮਰਨ ਵਾਲੇ ਬੰਗਲਾਦੇਸ਼ ਦੇ ਦੱਸੇ ਗਏ ਹਨ। ਇਹ ਸਫੀਨਾ ਹਾਊਸ ਬੋਟ ਵਿਚ ਠਹਿਰੇ ਸਨ। ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ।





