ਪਿਓ-ਪੁੱਤ ’ਤੇ ਹਮਲੇ ਵੇਲੇ ਦੀਆਂ ਤਸਵੀਰਾਂ ਜਾਰੀ

0
234

ਓਟਾਵਾ : ਕੈਨੇਡਾ ਦੇ ਦੱਖਣ-ਪੂਰਬੀ ਐਡਮੰਟਨ ’ਚ ਹਰਪ੍ਰੀਤ ਸਿੰਘ ਉੱਪਲ ਤੇ ਉਸ ਦੇ 11 ਸਾਲ ਦੇ ਬੇਟੇ ਦੀ ਹੱਤਿਆ ਦੇ ਸੰਬੰਧ ’ਚ ਪੁਲਸ ਨੇ ਇਕ ਗੱਡੀ ਤੇ ਦੋ ਮਸ਼ਕੂਕ ਵਿਅਕਤੀਆਂ ਦੀ ਵੀਡੀਓ ਤੇ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਸ ਨੂੰ ਲੱਗਦਾ ਹੈ ਕਿ ਇਸ ਨਾਲ ਉਸ ਨੂੰ ਕਾਤਲਾਂ ਦੀ ਸੂਹ ਮਿਲ ਸਕਦੀ ਹੈ। ਪੁਲਸ ਨੇ ਉੱਪਲ ਦੀ ਪਛਾਣ ਨਸ਼ੇ ਦੇ ਧੰਦੇ ’ਚ ਸ਼ਾਮਲ ਗਰੋਹ ਦੇ ਮੈਂਬਰ ਵਜੋਂ ਕੀਤੀ ਹੈ ਅਤੇ ਪੁਲਸ ਮੰਨ ਰਹੀ ਹੈ ਕਿ ਉਸ ਦੇ ਪੁੱਤ ਦੀ ਹੱਤਿਆ ਮਿੱਥੀ ਸਾਜ਼ਿਸ਼ ਤਹਿਤ ਕੀਤੀ ਗਈ ਹੈ।

LEAVE A REPLY

Please enter your comment!
Please enter your name here