ਚੰਡੀਗੜ੍ਹ : ਨਿਆਂਇਕ ਤੇ ਗ੍ਰਹਿ ਮਾਮਲਿਆਂ ਦੇ ਵਿਸ਼ੇਸ਼ ਸਕੱਤਰ ਵਰਿੰਦਰ ਕੁਮਾਰ ਸ਼ਰਮਾ ਦੀ ਸੈਕਟਰ 24 ਵਿਚਲੀ ਕੋਠੀ ’ਤੇ ਦੀਵਾਲੀ ਦੀ ਰਾਤ ਕਰੀਬ 11.30 ਵਜੇ ਕਿਸੇ ਨੇ ਗੋਲੀ ਚਲਾ ਦਿੱਤੀ। ਪੁਲਸ ਨੇ ਕਮਰੇ ਵਿੱਚੋਂ ਗੋਲੀ ਦਾ ਖੋਲ ਬਰਾਮਦ ਕੀਤਾ ਹੈ। ਜਦੋਂ ਗੋਲੀ ਚੱਲੀ, ਸ਼ਰਮਾ ਪਰਵਾਰ ਨਾਲ ਅੰਦਰ ਮੌਜੂਦ ਸਨ। ਗੋਲੀ ਪਲਾਈਵੁੱਡ ਦੀ ਖਿੜਕੀ ਨੂੰ ਲੱਗੀ ਅਤੇ ਹੇਠਾਂ ਡਿੱਗ ਗਈ।



