ਸੂਨਕ ਨੇ ਗ੍ਰਹਿ ਮੰਤਰੀ ਕੱਢ’ਤੀ

0
172

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਬੇਬਾਕ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਹਟਾ ਕੇ ਵਿਦੇਸ਼ ਮੰਤਰੀ ਜੇਮਜ਼ ਕਲੇਵਰਲੀ ਨੂੰ ਗ੍ਰਹਿ ਮੰਤਰਾਲਾ ਸੌਂਪਿਆ ਹੈ। ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕੁਝ ਹੋਰ ਤਬਦੀਲੀਆਂ ਦੀ ਵੀ ਸੰਭਾਵਨਾ ਹੈ। ਭਾਰਤੀ ਮੂਲ ਦੀ ਸੁਏਲਾ ਨੇ ਹਾਲ ਵਿਚ ਕੁਝ ਅਜਿਹੇ ਬਿਆਨ ਦਿੱਤੇ ਸਨ, ਜਿਸ ਨੂੰ ਕੰਜ਼ਰਵੇਟਿਵ ਪਾਰਟੀ ਵਾਲੇ ਦੇਸ਼ ਦੀ ਮੱਧ-ਪੂਰਬ ਪ੍ਰਤੀ ਨੀਤੀ ਦੇ ਉਲਟ ਕਹਿ ਰਹੇ ਸਨ। ਪਿਛਲੇ ਹਫਤੇ ਫਲਸਤੀਨ ਦੇ ਹੱਕ ਵਿਚ ਰੈਲੀ ਦੌਰਾਨ ਭੀੜ ਨੇ ਪੁਲਸ ’ਤੇ ਹਮਲਾ ਕਰ ਦਿੱਤਾ ਸੀ। ਕਈ ਮੰਤਰੀਆਂ ਤੇ ਆਗੂਆਂ ਨੇ ਇਸ ਬਾਰੇ ਸੁਏਲਾ ਤੋਂ ਜਵਾਬ ਮੰਗਿਆ ਤਾਂ ਉਸ ਨੇ ਇਸ ਨੂੰ ਪੁਲਸ ਦੀ ਨਾਕਾਮੀ ਦੱਸਿਆ। ਆਗੂ ਹੈਰਾਨ ਹੋਏ ਕਿ ਗ੍ਰਹਿ ਮੰਤਰੀ ਅਜਿਹੀ ਗੱਲ ਕਹਿ ਰਹੀ ਹੈ। 43 ਸਾਲਾ ਸੁਏਲਾ ਬੋਰਿਸ ਜੌਹਨਸਨ ਦੀ ਪਿਛਲੀ ਸਰਕਾਰ ਵਿਚ ਅਟਾਰਨੀ ਜਨਰਲ ਸੀ। ਉਹ ਹਿੰਦੂ-ਤਾਮਿਲ ਪਰਵਾਰ ਦੀ ਹੈ। ਹਾਲਾਂਕਿ ਉਸ ਦੇ ਮਾਪੇ ਕੀਨੀਆ ਤੇ ਮਾਰੀਸ਼ਸ਼ ਤੋਂ ਬਰਤਾਨੀਆ ਆਏ ਸਨ। ਸੁਏਲਾ ਦਾ ਜਨਮ 3 ਅਪ੍ਰੈਲ 1980 ਵਿਚ ਲੰਡਨ ਵਿਚ ਹੋਇਆ ਸੀ ਤੇ ਉਸ ਦੀ ਪਰਵਰਿਸ਼ ਵੈਂਬਲੇ ਵਿਚ ਹੋਈ। ਸੁਏਲਾ ਨੇ ਭਾਰਤ ਤੇ ਬਰਤਾਨੀਆ ਵਿਚਾਲੇ ਫਰੀ ਟਰੇਡ ਸਮਝੌਤੇ ’ਤੇ ਵੀ ਸੁਆਲ ਉਠਾਏ ਸਨ। ਉਸ ਨੇ ਕਿਹਾ ਸੀ ਕਿ ਸਮਝੌਤਾ ਹੋਣ ’ਤੇ ਬਰਤਾਨੀਆ ਵਿਚ ਪ੍ਰਵਾਸੀਆਂ ਦੀ ਗਿਣਤੀ ਵਧ ਜਾਵੇਗੀ।

LEAVE A REPLY

Please enter your comment!
Please enter your name here