ਬਿਹਾਰ ਦਾ ਪੁਲਸ ਅਧਿਕਾਰੀ ਰੇਤ ਮਾਫੀਆ ਹੱਥੋਂ ਮਾਰਿਆ ਗਿਆ

0
286

ਪਟਨਾ : ਬਿਹਾਰ ਦੇ ਜਮੁਈ ਜ਼ਿਲ੍ਹੇ ’ਚ ਮੰਗਲਵਾਰ ਗੈਰ-ਕਾਨੂੰਨੀ ਰੇਤ ਦੀ ਢੋਆ-ਢੁਆਈ ਕਰ ਰਹੇ ਟਰੈਕਟਰ ਦੀ ਲਪੇਟ ’ਚ ਆਉਣ ਕਾਰਨ ਪੁਲਸ ਸਬ-ਇੰਸਪੈਕਟਰ ਦੀ ਮੌਤ ਹੋ ਗਈ ਅਤੇ ਹੋਮਗਾਰਡ ਜਵਾਨ ਗੰਭੀਰ ਜ਼ਖਮੀ ਹੋ ਗਿਆ। ਸਬ-ਇੰਸਪੈਕਟਰ ਪ੍ਰਭਾਤ ਰੰਜਨ, ਜੋ ਜ਼ਿਲ੍ਹੇ ’ਚ ਰੇਤ ਮਾਫੀਆ ਵਿਰੁੱਧ ਵਿੱਢੀ ਮੁਹਿੰਮ ਦਾ ਹਿੱਸਾ ਸਨ, ਗੜ੍ਹੀ ਥਾਣੇ ਅਧੀਨ ਆਉਂਦੇ ਖੇਤਰ ’ਚ ਗਸ਼ਤ ਕਰ ਰਹੇ ਸਨ, ਜਦੋਂ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੇ ਉਸ ਨੂੰ ਅਤੇ ਹੋਮਗਾਰਡ ਜਵਾਨ ਰਾਜੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ। ਟਰੈਕਟਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਸੂਬੇ ਦੇ ਔਰੰਗਾਬਾਦ ਜ਼ਿਲ੍ਹੇ ’ਚ ਰੇਤ ਮਾਫੀਆ ਨੇ ਪੁਲਸ ਕਾਂਸਟੇਬਲ ਨੂੰ ਟਰੈਕਟਰ ਹੇਠਾਂ ਦੇ ਦਿੱਤਾ ਸੀ।

LEAVE A REPLY

Please enter your comment!
Please enter your name here