ਮੁੰਬਈ : ਵਿਸ਼ਵ ਕੱਪ �ਿਕਟ ਦਾ ਪਹਿਲਾ ਸੈਮੀਫਾਈਨਲ ਬੁੱਧਵਾਰ ਇੱਥੇ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਭਾਰਤ ਆਪਣੇ ਸਾਰੇ 9 ਲੀਗ ਮੈਚ ਜਿੱਤ ਕੇ ਸੈਮੀਫਾਈਨਲ ’ਚ ਪੁੱਜਾ ਹੈ, ਜਦਕਿ ਨਿਊ ਜ਼ੀਲੈਂਡ ਚਾਰ ਮੈਚਾਂ ’ਚ ਹਾਰ ਕੇ ਤੇ ਪੰਜ ਜਿੱਤ ਕੇ ਸੈਮੀਫਾਈਨਲ ’ਚ ਪੁੱਜਾ ਹੈ। 2019 ਵਿਚ ਭਾਰਤ ਸੈਮੀਫਾਈਨਲ ’ਚ ਨਿਊ ਜ਼ੀਲੈਂਡ ਤੋਂ ਹਾਰ ਗਿਆ ਸੀ। ਭਾਰਤ ਪਿਛਲੇ ਦੋ ਟੂਰਨਾਮੈਂਟਾਂ ਵਿਚ ਸੈਮੀਫਾਈਨਲ ’ਚ ਪੁੱਜਿਆ, ਪਰ ਫਾਈਨਲ ਤੋਂ ਖੁੰਝਦਾ ਰਿਹਾ। ਨਿਊ ਜ਼ੀਲੈਂਡ ਨੌੌਵੀਂ ਵਾਰ ਸੈਮੀਫਾਈਨਲ ’ਚ ਪੁੱਜਾ ਹੈ, ਜਦਕਿ ਭਾਰਤ ਅੱਠਵੀਂ ਵਾਰ।



