ਲੰਡਨ : ਬਰਤਾਨਵੀ ਸਿਆਸਤ ’ਚ ਉਥਲ-ਪੁਥਲ ਦਰਮਿਆਨ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਖਿਲਾਫ ਉਨ੍ਹਾ ਦੀ ਹੀ ਕੰਜ਼ਰਵੇਟਿਵ ਪਾਰਟੀ ਦੀ ਸਾਂਸਦ ਐਂਡਿ੍ਰਆ ਜੌਕਿਨਜ਼ ਨੇ ਬੇਵਿਸਾਹੀ ਮਤੇ ਦਾ ਪੱਤਰ ਲਿਖਿਆ ਹੈ। ਉਸ ਨੇ ਪੱਤਰ ਵਿਚ ਲਿਖਿਆ ਹੈਹੁਣ ਬਹੁਤ ਹੋ ਚੁੱਕਿਆ। ਸਾਡੀ ਪਾਰਟੀ ਦਾ ਆਗੂ ਇਕ ਅਜਿਹਾ ਵਿਅਕਤੀ ਹੈ, ਜਿਸ ਨੂੰ ਮੈਂਬਰਾਂ ਨੇ ਖਾਰਜ ਕਰ ਦਿੱਤਾ ਸੀ। ਹੁਣ ਵੰਨਗੀ ਪੋਲਾਂ ਤੋਂ ਵੀ ਸਾਬਤ ਹੋ ਗਿਆ ਹੈ ਕਿ ਲੋਕ ਸੂਨਕ ਨੂੰ ਪਸੰਦ ਨਹੀਂ ਕਰਦੇ। ਵੇਲਾ ਆ ਗਿਆ ਹੈ ਕਿ ਸੂਨਕ ਨੂੰ ਚਲੇ ਜਾਣਾ ਚਾਹੀਦਾ ਹੈ।
ਸੋਮਵਾਰ ਸੂਨਕ ਨੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਹਟਾ ਦਿੱਤਾ ਸੀ, ਜਿਸ ਤੋਂ ਪਾਰਟੀ ਦੇ ਕੁਝ ਆਗੂ ਨਾਰਾਜ਼ ਹਨ। ਐਂਡਿ੍ਰਆ ਨੇ ਕਿਹਾ ਹੈਪਹਿਲਾਂ ਸੂਨਕ ਨੇ ਬੋਰਿਸ ਜੌਹਨਸਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਲਈ ਮਜਬੂਰ ਕੀਤਾ। ਹੁਣ ਕੈਬਨਿਟ ਵਿਚ ਮੌਜੂਦ ਇਕਲੌਤੀ ਅਜਿਹੀ ਆਗੂ, ਜਿਹੜੀ ਸੜਕਾਂ ਦੀ ਖਸਤਾ ਹਾਲਤ ਤੇ ਪੁਲਸ ਦੇ ਦੋਹਰੇ ਮਿਆਰ ਬਾਰੇ ਬੋਲਣ ਦੀ ਸਮਰੱਥਾ ਰੱਖਦੀ ਸੀ, ਨੂੰ ਵੀ ਕੱਢ ਦਿੱਤਾ ਗਿਆ ਹੈ।
ਜੇ 15 ਫੀਸਦੀ ਪਾਰਟੀ ਸਾਂਸਦ ਬੇਵਿਸਾਹੀ ਦੇ ਪੱਤਰ ਜਮ੍ਹਾਂ ਕਰਾ ਦਿੰਦੇ ਹਨ ਤਾਂ ਉਹ ਬੇਵਿਸਾਹੀ ਮਤੇ ਵਿਚ ਬਦਲ ਜਾਵੇਗਾ। ਸੁਏਲਾ ਨੂੰ ਹਟਾਉਣ ਲਈ 50 ਸਾਂਸਦਾਂ ਨੇ ਸੂਨਕ ਦਾ ਸਾਥ ਦਿੱਤਾ ਸੀ। ਹਾਲਾਂਕਿ ਡੇਲੀ ਮੇਲ ਅਖਬਾਰ ਦੀ ਰਿਪੋਰਟ ਮੁਤਾਬਕ ਸੂਨਕ ਨੂੰ ਕਈ ਅਜਿਹੇ ਪੱਤਰ ਵੀ ਮਿਲੇ ਸਨ, ਜਿਨ੍ਹਾਂ ਵਿਚ ਸੁਏਲਾ ਨੂੰ ਨਾ ਹਟਾਉਣ ਦੀ ਅਪੀਲ ਕੀਤੀ ਗਈ ਸੀ।





