ਨਵੀਂ ਦਿੱਲੀ : ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੱਲ ਰਹੇ ਹਾੜ੍ਹੀ ਸੀਜ਼ਨ ਦੌਰਾਨ ਹੁਣ ਤੱਕ ਕਣਕ ਦਾ ਰਕਬਾ 5 ਫੀਸਦੀ ਘਟ ਕੇ 86.02 ਲੱਖ ਹੈਕਟੇਅਰ ਰਹਿ ਗਿਆ ਹੈ | ਮੰਤਰਾਲੇ ਨੇ ਕਿਹਾ—ਪਿਛਲੇ ਸਾਲ ਇਸ ਸਮੇਂ ਦੌਰਾਨ 91.02 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ 86.02 ਲੱਖ ਹੈਕਟੇਅਰ ‘ਚ ਬੀਜਾਈ ਹੋਈ ਹੈ | ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 5.01 ਲੱਖ ਹੈਕਟੇਅਰ ਘੱਟ ਬੀਜਾਈ ਹੋਈ ਹੈ | ਯੂ ਪੀ (3.87 ਲੱਖ ਹੈਕਟੇਅਰ), ਪੰਜਾਬ (2.28 ਲੱਖ ਹੈਕਟੇਅਰ), ਹਰਿਆਣਾ (2.14 ਲੱਖ ਹੈਕਟੇਅਰ) ਅਤੇ ਗੁਜਰਾਤ (0.71 ਲੱਖ ਹੈਕਟੇਅਰ) ‘ਚ ਕਣਕ ਦੀ ਬੀਜਾਈ ਹੇਠਲਾ ਰਕਬਾ ਘਟਿਆ ਹੈ, ਜਦ ਕਿ ਮੱਧ ਪ੍ਰਦੇਸ਼ (3.44 ਲੱਖ ਹੈਕਟੇਅਰ) ਅਤੇ ਰਾਜਸਥਾਨ (0.68 ਲੱਖ ਹੈਕਟੇਅਰ) ‘ਚ ਬੀਜਾਈ ਵੱਧ ਹੋਈ ਹੈ |