33.5 C
Jalandhar
Monday, May 27, 2024
spot_img

3 ਬੱਚਿਆਂ ਸਣੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ

ਮੁਕਤਸਰ (ਸ਼ਮਿੰਦਰਪਾਲ/ਪੂਜਾ)-ਨੇੜਲੇ ਪਿੰਡ ਭੁੱਲਰ ਨਾਲ ਲੰਘਦੀ ਰਾਜਸਥਾਨ ਫੀਡਰ ਵਿਚ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਨੇ ਤਿੰਨ ਬੱਚਿਆਂ ਸਮੇਤ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਰਾਹਗੀਰਾਂ ਨੇ ਸਾਰਿਆਂ ਨੂੰ ਨਹਿਰ ਵਿਚ ਡਿੱਗਦਿਆਂ ਨੂੰ ਦੇਖਿਆ | ਨਹਿਰ ਕੰਢਿਓਾ ਮੋਬਾਇਲ, ਪਰਸ ਅਤੇ ਲਿਫਾਫੇ ਵਿਚ ਦੋ ਕੰਬਲ ਅਧਾਰ ਕਾਰਡ, ਵੋਟਰ ਕਾਰਡ ਆਦਿ ਮਿਲੇ | ਵਿਅਕਤੀ ਦੀ ਪਛਾਣ ਜੈਰੂਪਾ ਰਾਮ (36) ਪੁੱਤਰ ਭੰਵਰਾ ਰਾਮ ਵਾਸੀ ਪਿੰਡ ਵਾਟੇਰਾ ਤਹਿਸੀਲ ਰਾਉਤਾ, ਜ਼ਿਲ੍ਹਾ ਜਲੌਰ (ਰਾਜਸਥਾਨ) ਵਜੋਂ ਹੋਈ ਹੈ | ਇਸ ਦੌਰਾਨ ਉਸ ਦੇ ਫੋਨ ਦੀ ਘੰਟੀ ਵੱਜੀ ਤਾਂ ਮਿ੍ਤਕ ਦੇ ਭਰਾ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਉਹ ਵੀਰਵਾਰ ਆਪਣੇ ਪੁੱਤਰ ਸੁਰੇਸ਼ (10), ਰਾਹੁਲ (8) ਅਤੇ ਬੇਟੀ 5 ਕੁ ਸਾਲ ਨੂੰ ਨਾਲ ਲੈ ਕੇ ਬਾਘੋੜਾ (ਰਾਜਸਥਾਨ ਵਿਚ ਮੰਡੀ) ਗਿਆ ਸੀ | ਥਾਣਾ ਸਦਰ ਮੁਕਤਸਰ ਦੀ ਪੁਲਸ ਮੌਕੇ ਉੱਤੇ ਪੁੱਜ ਗਈ ਅਤੇ ਸਾਮਾਨ ਕਬਜ਼ੇ ਵਿਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles