17.1 C
Jalandhar
Thursday, November 21, 2024
spot_img

ਏ ਐੱਸ ਆਈ ਦੀ ਹੱਤਿਆ

ਅੰਮਿ੍ਤਸਰ : ਥਾਣਾ ਜੰਡਿਆਲਾ ਅਧੀਨ ਪੈਂਦੀ ਨਵਾਂ ਪਿੰਡ ਪੁਲਸ ਚੌਕੀ ਦੇ ਏ ਐਸ ਆਈ ਸਵਰੂਪ ਸਿੰਘ ਦੀ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਐਸ ਪੀ ਗੁਰਪ੍ਰਤਾਪ ਸਹੋਤਾ ਨੇ ਦੱਸਿਆ ਕਿ ਸਵਰੂਪ ਸਿੰਘ ਵੀਰਵਾਰ ਸ਼ਾਮ ਡਿਊਟੀ ਖਤਮ ਕਰਕੇ ਚਲਾ ਗਿਆ ਸੀ ਤੇ ਰਾਤ 9 ਵਜੇ ਬਾਈਕ ‘ਤੇ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ | ਕੁਝ ਦੇਰ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਪਰਿਵਾਰਕ ਮੈਂਬਰ ਉਸ ਨੂੰ ਪੂਰੀ ਰਾਤ ਭਾਲ ਲੱਭਦੇ ਰਹੇ | ਸ਼ੁੱਕਰਵਾਰ ਦੀ ਸਵੇਰ ਉਸਦੀ ਲਾਸ਼ ਖਾਨਕੋਟ ਨਵਾਂ ਪਿੰਡ ਡਰੇਨ ਨੇੜਿਓਾ ਬਰਾਮਦ ਹੋਈ | ਸੂਤਰਾਂ ਮੁਤਾਬਕ ਪੁਲਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ | ਇਕ ਮੁਲਜ਼ਮ ਦੇ ਘਰੋਂ ਖੂਨ ਨਾਲ ਲੱਥ-ਪੱਥ ਕੱਪੜੇ ਵੀ ਮਿਲੇ ਦੱਸੇ ਜਾਂਦੇ ਹਨ |

Related Articles

LEAVE A REPLY

Please enter your comment!
Please enter your name here

Latest Articles