18.3 C
Jalandhar
Thursday, November 21, 2024
spot_img

ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਵੋਟਾਂ ਦਾ ਕੰਮ ਨਿੱਬੜਿਆ

ਨਵੀਂ ਦਿੱਲੀ : ਮੱਧ ਪ੍ਰਦੇਸ਼ ਅਸੰਬਲੀ ਦੀਆਂ ਸਾਰੀਆਂ 230 ਸੀਟਾਂ ਲਈ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ 71.16 ਫੀਸਦੀ ਪੋਲਿੰਗ ਹੋਈ | ਆਗਰ ਮਾਲਵਾ ਜ਼ਿਲ੍ਹੇ ਵਿਚ ਸਭ ਤੋਂ ਵੱਧ 82 ਫੀਸਦੀ ਵੋਟਾਂ ਪਈਆਂ | ਰਾਜਨਗਰ ਹਲਕੇ ਵਿਚ ਦੋ ਗਰੁੱਪਾਂ ਦੀ ਲੜਾਈ ‘ਚ ਕਾਂਗਰਸੀ ਉਮੀਦਵਾਰ ਦਾ ਹਮਾਇਤੀ ਮਾਰਿਆ ਗਿਆ | ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਹਲਕੇ ਵਿਚ ਲੜਾਈ ‘ਚ ਦੋ ਵਿਅਕਤੀ ਜ਼ਖਮੀ ਹੋ ਗਏ | ਛੱਤੀਸਗੜ੍ਹ ਵਿਚ ਦੂਜੇ ਪੜਾਅ ‘ਚ 70 ਸੀਟਾਂ ਲਈ ਸ਼ਾਮ ਪੰਜ ਵਜੇ ਤਕ 67.34 ਫੀਸਦੀ ਵੋਟਾਂ ਪਈਆਂ | ਪੋਲਿੰਗ ਖਤਮ ਹੋਣ ਤੋਂ ਬਾਅਦ ਨਕਸਲ ਪ੍ਰਭਾਵਤ ਗਰੀਆਬੰਦ ਦੇ ਬਿੰਦਰਾਨਵਾਗੜ੍ਹ ਵਿਚ ਨਕਸਲੀਆਂ ਵੱਲੋਂ ਕੀਤੇ ਧਮਾਕੇ ਨਾਲ ਆਈ ਟੀ ਬੀ ਪੀ ਦਾ ਜਵਾਨ ਜੋਗਿੰਦਰ ਸਿੰਘ ਸ਼ਹੀਦ ਹੋ ਗਿਆ |

Related Articles

LEAVE A REPLY

Please enter your comment!
Please enter your name here

Latest Articles