11.1 C
Jalandhar
Sunday, March 3, 2024
spot_img

ਮਾਨ ਦੇ ਓ ਐੱਸ ਡੀ ਮਨਜੀਤ ਸਿੱਧੂ ਵੱਲੋਂ ਅਸਤੀਫਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਮਨਜੀਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਸਕੱਤਰੇਤ ਦੇ ਸੂਤਰਾਂ ਮੁਤਾਬਕ ਉਨ੍ਹਾ ਦਾ ਅਸਤੀਫਾ ਸ਼ੁੱਕਰਵਾਰ ਰਾਤ ਨੂੰ ਮਿਲਿਆ ਅਤੇ ਸਵੀਕਾਰ ਕਰ ਲਿਆ ਗਿਆ। ਉਨ੍ਹਾ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਦੋਸਤਾਂ ’ਚੋਂ ਸਨ। ਹਾਲਾਂਕਿ ਉਨ੍ਹਾ ਦੀ ਨਿਯੁਕਤੀ ’ਚ ਕਾਫੀ ਦੇਰੀ ਹੋਈ ਸੀ ਅਤੇ ਉਨ੍ਹਾ ਨੂੰ ਇਸ ਸਾਲ ਜਨਵਰੀ ’ਚ ਹੀ ਓ ਐੱਸ ਡੀ ਲਾਇਆ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles