ਰਾਸ਼ਿਦ ਉਰਫ਼ ਗੇਡਾ ਦਾ ਐਨਕਾਊਂਟਰ

0
211

ਝਾਂਸੀ : ਐੱਸ ਟੀ ਐੱਫ਼ ਦੀ ਟੀਮ ਨੇ ਸਵਾ ਲੱਖ ਰੁਪਏ ਦੇ ਇਨਾਮੀ ਅਤੇ ਪਿੰਟੂ ਸੇਂਗਰ ਹੱਤਿਆ ਕਾਂਡ ਦੇ ਦੋਸ਼ੀ ਰਾਸ਼ਿਦ ਕਾਲੀਆ ਉਰਫ ਗੇਡਾ ਨੂੰ ਝਾਂਸੀ ’ਚ ਮੁਕਾਬਲੇ ਤੋਂ ਬਾਅਦ ਮਾਰ ਦਿੱਤਾ। ਮੁਕਾਬਲਾ ਜ਼ਿਲ੍ਹੇ ਦੇ ਮਊਰਾਨੀਪੁਰ ਇਲਾਕੇ ’ਚ ਸ਼ਨੀਵਾਰ ਸਵੇਰੇ ਹੋਇਆ। ਉੱਤਰ ਪ੍ਰਦੇਸ਼ ਐੱਸ ਟੀ ਐੱਫ ਨੇ ਇੱਕ ਬਿਆਨ ’ਚ ਦੱਸਿਆ ਕਿ ਉਸ ਦੀ ਪਛਾਣ ਰਾਸ਼ਿਦ ਕਾਲੀਆ (45) ਦੇ ਰੂਪ ’ਚ ਹੋਈ ਹੈ। ਮੁਕਾਬਲੇ ਦੌਰਾਨ ਉਸ ਨੂੰ ਪੁਲਸ ਦੀ ਗੋਲੀ ਲੱਗੀ ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਉਸ ਖਿਲਾਫ਼ ਕਾਨਪੁਰ ਅਤੇ ਝਾਂਸੀ ’ਚ ਲੁੱਟ, ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਸਮੇਤ 13 ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here