�ਿਕਟ ਵਰਲਡ ਕੱਪ ਦਾ ਫਾਈਨਲ ਅੱਜ

0
232

ਨਵੀਂ ਦਿੱਲੀ : ਅਹਿਮਦਾਬਾਦ ’ਚ ਐਤਵਾਰ ਦੁਪਹਿਰ 2 ਵਜੇ ਭਾਰਤ-ਆਸਟ੍ਰੇਲੀਆ ਵਰਲਡ ਕੱਪ ਦਾ ਫਾਈਨਲ ਮੈਚ ਖੇਡਿਆ ਜਾਵੇਗਾ। ਮੈਚ ਦੇਖਣ ਲਈ ਦੇਸ਼, ਦੁਨੀਆ ਤੋਂ ਫੈਨਜ਼ ਜਹਾਜ਼ਾਂ ਰਾਹੀਂ ਪਹੁੰਚ ਰਹੇ ਹਨ, ਹੋਟਲਾਂ ਦੀ ਬੁਕਿੰਗ ਲਈ ਲੋਕ ਟੁੱਟ ਪਏ। ਅਹਿਮਦਾਬਾਦ ਅਤੇ ਕਰੀਬੀ ਸ਼ਹਿਰਾਂ ਦੇ ਫਾਈਵ, ਥ੍ਰੀ ਸਟਾਰ ਅਤੇ ਹੋਰ ਹੋਟਲਾਂ ਦੇ ਕਮਰਿਆਂ ਦੀ ਡਿਮਾਂਡ ਅਸਮਾਨ ’ਤੇ ਪਹੁੰਚ ਗਈ ਹੈ। ਲੋਕਾਂ ’ਚ ਕ੍ਰੇਜ ਏਨਾ ਜ਼ਬਰਦਸਤ ਹੈ ਕਿ ਐਤਵਾਰ ਰਾਤ ਲਈ ਟਾਪ 5 ਸਟਾਰ ਹੋਟਲ ਦਾ ਕਿਰਾਇਆ 10-11 ਹਜ਼ਾਰ ਦੇ ਬਜਾਏ 3 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਪ੍ਰਯਾਗਰਾਜ, ਮੁੰਬਈ, ਅਹਿਮਦਾਬਾਦ ’ਚ ਭਾਰਤ ਦੀ ਜਿੱਤ ਲਈ ਪ੍ਰਾਰਥਨਾਵਾਂ ਹੋ ਰਹੀਆਂ ਹਨ। ਰੇਲਵੇ ਨੇ ਦਿੱਲੀ ਅਤੇ ਮੁੰਬਈ ਤੋਂ ਅਹਿਮਦਾਬਾਦ ਤੱਕ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਵੀ ਸ਼ਾਮਲ ਹੋਣਗੇ।

LEAVE A REPLY

Please enter your comment!
Please enter your name here