ਦੇਹਰਾਦੂਨ : ਉਤਰਕਾਸ਼ੀ ਸੁਰੰਗ ਹਾਦਸੇ ’ਚ ਸੱਤ ਦਿਨਾ ਤੋਂ ਰੈਸਕਿਊ ਅਪ੍ਰੇਸ਼ਨ ਜਾਰੀ ਹੈ। ਇਸ ਦੌਰਾਨ ਲਗਾਤਾਰ ਆਗਰ ਮਸ਼ੀਨ ਜ਼ਰੀਏ ਡਿ੍ਰ�ਿਗ ਕਰਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਯੁੱਧ ਪੱਧਰ ’ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸੁਰੰਗ ’ਚ ਫਸੇ ਲੋਕਾਂ ਦੇ ਪਰਵਾਰਕ ਮੈਂਬਰਾਂ ’ਚ ਚਿੰਤਾ ਵਧ ਰਹੀ ਹੈ। ਰੈਸਕਿਊ ਅਪ੍ਰੇਸ਼ਨ ਦਲ ਨੇ ਸੁਰੰਗ ’ਚ ਫਸੇ ਲੋਕਾਂ ਦੇ ਪਰਵਾਰਕ ਮੈਂਬਰਾਂ ਨਾਲ ਗੱਲ ਕਰਵਾਈ ਤਾਂ ਦੋਵਾਂ ਪਾਸੇ ਖੁਸ਼ੀ ਦੇ ਅੱਥਰੂ ਝਲਕ ਪਏ। ਉਤਰਕਾਸ਼ੀ ਦੇ ਸਿਲਕਿਆਰਾ ਸੁਰੰਗ ’ਚ ਫਸੇ ਮਨਜੀਤ ਕੁਮਾਰ (23) ਦੀ ਤੰਦਰੁਸਤੀ ਜਾਨਣ ਲਈ ਜਦ ਉਸ ਦੇ ਪਿਤਾ ਚੌਧਰ ਨੇ ਆਕਸੀਜਨ ਪਾਇਪ ਜ਼ਰੀਏ ਆਵਾਜ਼ ਦਿੱਤੀ ਤਾਂ ਮਨਜੀਤ ਨੇ ਤਤਕਾਲ ਹੀ ਜਵਾਬ ਦਿੱਤਾ। ਕਿਹਾ ਕਿ ਮੈਂ ਠੀਕ ਹਾਂ, ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇੱਕ ਹੋਰ ਮਜ਼ਦੂਰ ਚੰਪਾਵਤ ਜ਼ਿਲ੍ਹੇ ਦੇ ਛੰਨੀ ਗੋਠ ਪਿੰਡ ਦੇ ਰਹਿਣ ਵਾਲੇ ਪੁਸ਼ਕਰ ਨਾਲ ਉਸ ਦੇ ਭਰਾ ਵਿਕਰਮ ਨੇ ਗੱਲ ਕੀਤੀ। ਪੁਸ਼ਕਰ ਨੇ ਖੁਦ ਤੋਂ ਜ਼ਿਆਦਾ ਆਪਣੀ ਮਾਂ ਦੀ ਚਿੰਤਾ ਕੀਤੀ। ‘ਮਾਂ ਕੋ ਮਤ ਬਤਾਨਾ, ਵੋ ਚਿੰਤਾ ਕਰੇਗੀ…’ ਇਹ ਸ਼ਬਦ ਪਿਛਲੇ ਸੱਤ ਦਿਨਾ ਤੋਂ ਸੁਰੰਗ ’ਚ ਫਸੇ ਪੁਸ਼ਕਰ ਨੇ ਆਪਣੇ ਭਰਾ ਵਿਕਰਮ ਨੂੰ ਬੇਹੱਦ ਕਮਜ਼ੋਰ ਹੋ ਚੁੱਕੀ ਆਵਾਜ਼ ’ਚ ਕਹੇ। ਵਿਕਰਮ ਨੇ ਜਦ ਆਪਣੇ ਭਰਾ ਪੁਸ਼ਕਰ ਨਾਲ ਗੱਲ ਕੀਤੀ ਤਾਂ ਉਸ ਦੀ ਆਵਾਜ਼ ਬਹੁਤ ਘੱਟ ਆ ਰਹੀ ਸੀ। ਉਸ ਦੀ ਆਵਾਜ਼ ਠੀਕ ਨਾਲ ਨਹੀਂ ਆ ਰਹੀ ਸੀ। ਇਸ ਦੌਰਾਨ ਉਸ ਨੂੰ ਆਪਣੀ ਮਾਂ ਦੀ ਚਿੰਤਾ ਹੋ ਰਹੀ ਸੀ। ਪੁਸ਼ਕਰ ਨੇ ਵਿਕਰਮ ਨੂੰ ਕਿਹਾ, ‘ਭਰਾ, ਮਾਂ ਨੂੰ ਨਾ ਦੱਸਣਾ ਕਿ ਮੈਂ ਇੱਥੇ ਸੁਰੰਗ ’ਚ ਫਸਿਆ ਹੋਇਆ ਹਾਂ। ਮੈਂ ਠੀਕ ਹਾਂ.. ਇੱਥੇ ਹੋਰ ਵੀ ਮਜ਼ਦੂਰ ਫਸੇ ਹੋਏ ਹਨ। ਜੇਕਰ ਤੂੰ ਮਾਂ ਨੂੰ ਦੱਸੇਂਗਾ ਕਿ ਮੈਂ ਇੱਥੇ ਫਸਿਆ ਹਾਂ ਤਾਂ ਉਹ ਚਿੰਤਾ ਕਰੇਗੀ।’ ਪੁਸ਼ਕਰ ਉਨ੍ਹਾ 41 ਮਜ਼ਦੂਰਾਂ ’ਚੋਂ ਇੱਕ ਹੈ, ਜੋ ਪਿਛਲੇ ਸੱਤ ਦਿਨਾਂ ਤੋਂ ਇਸ ਸੁਰੰਗ ’ਚ ਫਸੇ ਹੋਏ ਹਨ। ਅੰਦਰ ਫਸੇ ਸਾਰੇ ਲੋਕ ਸੁਰੱਖਿਅਤ ਹਨ। ਯੂ ਪੀ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਨਿਵਾਸੀ ਮਨਜੀਤ ਵੀ ਐਤਵਾਰ 12 ਨਵੰਬਰ ਤੋਂ ਸੁਰੰਗ ਅੰਦਰ ਕੈਦ ਹੈ। ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਅੱਠ ਲੋਕ ਵੀ ਸੁਰੰਗ ’ਚ ਫਸੇ ਹਨ।