ਅਹਿਮਦਾਬਾਦ : ਵਿਸ਼ਵ ਕੱਪ �ਿਕਟ ਦੇ ਫਾਈਨਲ ਦੌਰਾਨ ਸੁਰੱਖਿਆ ਬੰਦੋਬਸਤਾਂ ’ਚ ਤਕੜੀ ਸੰਨ੍ਹ ਲੱਗੀ, ਜਦੋਂ ਬੰਦੇ ਨੇ ਮੈਦਾਨ ’ਚ ਵੜ ਕੇ ਵਿਰਾਟ ਕੋਹਲੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਟੀ-ਸ਼ਰਟ ਦੇ ਅੱਗੇ ‘ਫਲਸਤੀਨ ਉੱਤੇ ਬੰਬਾਰੀ ਰੋਕੋ’ ਤੇ ਪਿੱਛੇ ‘ਫਲਸਤੀਨ ਨੂੰ ਆਜ਼ਾਦ ਕਰੋ’ ਲਿਖਿਆ ਹੋਇਆ ਸੀ। ਉਸ ਨੇ ਫਲਸਤੀਨੀ ਰੰਗ ਦਾ ਫੇਸ ਮਾਸਕ ਪਾਇਆ ਹੋਇਆ ਸੀ ਤੇ ਸਤਰੰਗਾ ਝੰਡਾ ਵੀ ਫੜਿਆ ਹੋਇਆ ਸੀ। ਮੈਚ ਕੁਝ ਦੇਰ ਲਈ ਰੋਕਣਾ ਪੈ ਗਿਆ। ਸੁਰੱਖਿਆ ਜਵਾਨ ਉਸ ਨੂੰ ਫੜ ਕੇ ਬਾਹਰ ਲੈ ਕੇ ਗਏ। ਉਸ ਦੀ ਪਛਾਣ ਚੀਨੀ-ਫਿਲਪਾਈਨੀ ਮੂਲ ਦੇ ਆਸਟਰੇਲੀਆਈ ਵਾਯਨੇ ਜੌਹਨਸਨ ਵਜੋਂ ਹੋਈ ਹੈ।