ਹੁਣ ਸੁਰੰਗ ਦੇ ਉੱਪਰੋਂ ਡਰਿਲਿੰਗ

0
236

ਉੱਤਰਕਾਸ਼ੀ : ਸਿਲਕਿਆਰਾ ਸੁਰੰਗ ’ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਐਤਵਾਰ ਯਤਨ ਹੋਰ ਤੇਜ਼ ਕਰ ਦਿੱਤੇ ਗਏ ਅਤੇ ਬਾਰਡਰ ਰੋਡ ਆਰਗੇਨੀਜ਼ੇਸ਼ਨ (ਬੀ ਆਰ ਓ) ਨੇ ਸੁਰੰਗ ਦੇ ਉਪਰੋਂ ਸਿੱਧੀ (ਵਰਟੀਕਲ) ਡਰਿਲਿੰਗ ਸ਼ੁਰੂ ਕਰਨ ਲਈ ਸੁਰੰਗ ਉਪਰਲੇ ਪਹਾੜ ਤੱਕ ਪਹੁੰਚਣ ਲਈ ਰਸਤਾ ਬਣਾਉਣਾ ਸ਼ੁਰੂ ਕਰ ਦਿਤਾ। ਯਮਨੋਤਰੀ ਕੌਮੀ ਮਾਰਗ ’ਤੇ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ 41 ਮਜ਼ਦੂਰ ਬੀਤੇ ਇਕ ਹਫਤੇ ਤੋਂ ਫਸੇ ਹੋਏ ਹਨ। ਮੌਕੇ ’ਤੇ ਮੌਜੂਦ ਇਕ ਅਧਿਕਾਰੀ ਨੇ ਦੱਸਿਆ ਕਿ ਉਮੀਦ ਹੈ ਕਿ ਬੀ ਆਰ ਓ ਵੱਲੋਂ ਬਣਾਇਆ ਜਾ ਰਿਹਾ ਰਸਤਾ ਛੇਤੀ ਹੀ ਤਿਆਰ ਹੋ ਜਾਵੇਗਾ, ਤਾਂ ਕਿ ਸੁਰੰਗ ਉਪਰ ਮਸ਼ੀਨਾਂ ਪਹੁੰਚਾਉਣ ਤੋਂ ਬਾਅਦ ਵਰਟੀਕਲ ਡਰਿਲਿੰਗ ਦਾ ਕੰਮ ਸ਼ੁਰੂ ਕੀਤਾ ਜਾ ਸਕੇ।

LEAVE A REPLY

Please enter your comment!
Please enter your name here