ਸਿਓਲ : ਦੱਖਣੀ ਕੋਰੀਆ ਦੀ ਫੌਜ ਨੇ ਉੱਤਰੀ ਕੋਰੀਆ ਨੂੰ ਆਪਣੀ ਜਾਸੂਸੀ ਉਪਗ੍ਰਹਿ ਲਾਂਚ ਯੋਜਨਾ ਨੂੰ ਅੱਗੇ ਨਾ ਵਧਾਉਣ ਦੀ ਚਿਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਜੇ ਉਹ ਨਾ ਟਲਿਆ ਤਾਂ ਅੰਤਰ-ਕੋਰੀਆਈ ਸ਼ਾਂਤੀ ਸਮਝੌਤੇ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਦੱਖਣੀ ਕੋਰੀਆ ਨੇ ਕਿਹਾ ਕਿ ਯੋਜਨਾ ਰੱਦ ਨਾ ਕਰਨ ’ਤੇ ਉਹ ਖੇਤਰ ’ਚ ਹਵਾਈ ਨਿਗਰਾਨੀ ਸ਼ੁਰੂ ਕਰ ਸਕਦਾ ਹੈ।
ਉੱਤਰੀ ਕੋਰੀਆ ਇਸ ਸਾਲ ਦੇ ਸ਼ੁਰੂ ’ਚ ਫੌਜੀ ਜਾਸੂਸੀ ਉਪਗ੍ਰਹਿ ਨੂੰ ਪੁਲਾੜ ’ਚ ਭੇਜਣ ’ਚ ਦੋ ਵਾਰ ਅਸਫਲ ਹੋ ਚੁੱਕਿਆ ਹੈ ਤੇ ਅਕਤੂਬਰ ’ਚ ਉਪਗ੍ਰਹਿ ਨੂੰ ਪੰਧ ’ਚ ਪਾਉਣ ਦੀ ਤੀਜੀ ਕੋਸ਼ਿਸ਼ ਨਹੀਂ ਕੀਤੀ।


