1983 ’ਚ ਪਹਿਲਾ ਵਿਸ਼ਵ �ਿਕਟ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਰਹੇ ਕਪਿਲ ਦੇਵ ਨੂੰ ਅਹਿਮਦਾਬਾਦ ਵਿਚ ਐਤਵਾਰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਫਾਈਨਲ ਮੈਚ ਨੂੰ ਦੇਖਣ ਲਈ ਆਦਰ-ਸਹਿਤ ਨਾ ਸੱਦੇ ਜਾਣ ’ਤੇ ਤਿੱਖੀ ਪ੍ਰਤੀ�ਿਆ ਹੋਈ ਹੈ। ਲੋਕ ਪੁੱਛ ਰਹੇ ਹਨ ਕਿ ਕੀ ਅੰਦੋਲਨਕਾਰੀ ਮਹਿਲਾ ਭਲਵਾਨਾਂ ਦਾ ਸਾਥ ਦੇਣ ’ਤੇ ਮਹਾਨ �ਿਕਟ ਖਿਡਾਰੀ ਦੀ ਬੇਇੱਜ਼ਤੀ ਕੀਤੀ ਗਈ? ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਟੂਰਨਾਮੈਂਟ ਦੇ ਜਥੇਬੰਦਕਾਂ ਨੇ ਬੇਹੱਦ ਘਟੀਆਪਨ ਦਿਖਾਇਆ ਹੈ। ਬਿਸ਼ਨ ਸਿੰਘ ਬੇਦੀ ਦੀ ਤਰ੍ਹਾਂ ਕਪਿਲ ਦੇਵ ਵੀ ਖਿਡਾਰੀਆਂ ਦੇ ਹੱਕ ’ਚ ਆਪਣੀ ਗੱਲ ਕਹਿਣ ਲਈ ਜਾਣੇ ਜਾਂਦੇ ਹਨ ਅਤੇ ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਵੇਲੇ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਮਹਿਲਾ ਭਲਵਾਨਾਂ ਦੇ ਸਮਰਥਨ ’ਚ ਖੁੱਲ੍ਹ ਕੇ ਬੋਲੇ ਸਨ। ਕਪਿਲ ਦੇਵ ਨੇ ਸਵਾਲ ਕੀਤਾ ਸੀਕੀ ਇਨ੍ਹਾਂ ਭਲਵਾਨਾਂ ਨੂੰ ਕਦੇ ਇਨਸਾਫ ਮਿਲ ਸਕੇਗਾ? ਕਪਿਲ ਦੇਵ ਦੀ ਅਗਵਾਈ ’ਚ ਸੁਨੀਲ ਗਾਵਸਕਰ, ਮਹਿੰਦਰ ਅਮਰਨਾਥ, ਕੇ ਸ੍ਰੀਕਾਂਤ, ਸਈਅਦ ਕਿਰਮਾਨੀ, ਯਸ਼ਪਾਲ ਸ਼ਰਮਾ, ਮਦਨ ਲਾਲ, ਬਲਵਿੰਦਰ ਸਿੰਘ, ਸੰਦੀਪ ਪਾਟਿਲ, ਕੀਰਤੀ ਆਜ਼ਾਦ ਤੇ ਰੋਜਰ ਬਿੰਨੀ ਵਰਗੇ 1983 ਵਾਲੀ ਟੀਮ ਦੇ ਮੈਂਬਰਾਂ ਨੇ ਮਹਿਲਾ ਭਲਵਾਨਾਂ ਨੂੰ ਰੋਸ ਵਜੋਂ ਆਪਣੇ ਮੈਡਲ ਗੰਗਾ ਵਿਚ ਨਾ ਵਹਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਬਿਆਨ ਵਿਚ ਕਿਹਾ ਸੀਮਹਿਲਾ ਭਲਵਾਨਾਂ ਨਾਲ ਜੋ ਗਲਤ ਹੋਇਆ ਹੈ, ਉਸ ਨਾਲ ਦੇਸ਼ ਦਾ ਮਾਣ ਘਟਿਆ ਹੈ। ਉਨ੍ਹਾਂ ਬਾਰੇ ਸਰਕਾਰ ਛੇਤੀ ਕੋਈ ਫੈਸਲਾ ਕਰੇ। ਅਸੀਂ ਭਲਵਾਨਾਂ ਨੂੰ ਵੀ ਕਹਿੰਦੇ ਹਾਂ ਕਿ ਉਹ ਜਲਦਬਾਜ਼ੀ ਵਿਚ ਕੋਈ ਫੈਸਲਾ ਨਾ ਕਰਨ। ਆਸ ਹੈ ਕਿ ਭਲਵਾਨਾਂ ਦੀ ਗੱਲ ਸਰਕਾਰ ਵੱਲੋਂ ਸੁਣੀ ਜਾਵੇਗੀ।
ਇਕ ਵਿਅਕਤੀ ਨੇ ਟਵੀਟ ਕੀਤਾਕਪਿਲ ਦੇਵ ਨੂੰ ਨਹੀਂ ਸੱਦਿਆ ਗਿਆ, ਪਰ ਇਕ ਫਿਲਮ ਵਿਚ ਉਸ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਨੂੰ ਸੱਦਿਆ ਗਿਆ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾਕਪਿਲ ਨੂੰ ਨਾ ਸੱਦ ਕੇ ਭਾਰਤ ਦਾ ਅਪਮਾਨ ਕੀਤਾ ਗਿਆ। ਕਿੰਨੀ ਸ਼ਰਮ ਦੀ ਗੱਲ ਹੈ? ਭਾਰਤੀ �ਿਕਟ ਕੰਟਰੋਲ ਬੋਰਡ ਤੇ ਕੌਮਾਂਤਰੀ �ਿਕਟ ਕੌਂਸਲ ਨੂੰ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਇੰਜ ਕੀਤਾ? ਉਨ੍ਹਾਂ ਨੂੰ ਪੂਰੇ �ਿਕਟ ਜਗਤ ਨੂੰ ਸਫਾਈ ਦੇਣੀ ਚਾਹੀਦੀ ਹੈ।
ਕਪਿਲ ਦੇਵ ਨੂੰ ਨਾ ਸੱਦਣ ਦਾ ਪਤਾ ਉਦੋਂ ਲੱਗਾ, ਜਦੋਂ ਇਕ ਟੀ ਵੀ ਪ੍ਰੋਗਰਾਮ ਵਿਚ ਉਨ੍ਹਾ ਨੂੰ ਪੁੱਛਿਆ ਗਿਆ ਕਿ ਉਹ ਫਾਈਨਲ ਦੇਖਣ ਕਿਉ ਨਹੀਂ ਗਏ? ਕਪਿਲ ਦਾ ਜਵਾਬ ਸੀਤੁਸੀਂ ਸੱਦਿਆ ਮੈਂ ਤੁਹਾਡੇ ਵੱਲ ਆ ਗਿਆ, ਉਨ੍ਹਾਂ ਨਹੀਂ ਸੱਦਿਆ ਤਾਂ ਉਧਰ ਨਹੀਂ ਗਿਆ, ਬੱਸ ਏਨੀ ਕੁ ਗੱਲ ਹੈ। ਮੈਂ ਤਾਂ ਚਾਹੁੰਦਾ ਸੀ ਕਿ 1983 ਵਾਲੀ ਮੇਰੀ ਪੂਰੀ ਟੀਮ ਨੂੰ ਸੱਦਦੇ, ਪਰ ਜਥੇਬੰਦਕਾਂ ’ਤੇ ਜ਼ਿੰਮੇਵਾਰੀਆਂ ਏਨੀਆਂ ਹੁੰਦੀਆਂ ਹਨ ਕਿ ਕਈ ਵਾਰ ਉਹ ਭੁੱਲ ਜਾਂਦੇ ਹਨ।
ਹਾਲਾਂਕਿ ਕਪਿਲ ਦੇਵ ਨੇ ਨਾ ਸੱਦੇ ਜਾਣ ’ਤੇ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ, ਪਰ ਉਨ੍ਹਾ ਨਾਲ ਜਥੇਬੰਦਕਾਂ ਨੇ ਜੋ ਸਲੂਕ ਕੀਤਾ ਹੈ, ਉਹ ਦਰਸਾਉਦਾ ਹੈ ਕਿ ਹਾਕਮ ਆਪਣੇ ਖਿਲਾਫ ਕੁਝ ਵੀ ਸੁਣਨ ਨੂੰ ਤਿਆਰ ਨਹੀਂ, ਭਾਵੇਂ ਕੋਈ ਵਿਸ਼ਵ ਪ੍ਰਸਿੱਧ ਬੰਦਾ ਕੋਈ ਨੇਕ ਸਲਾਹ ਹੀ ਕਿਉ ਨਾ ਦੇਵੇ।