25.8 C
Jalandhar
Monday, September 16, 2024
spot_img

ਅੱਜ ਖੁਸ਼ਖਬਰੀ ਦੀ ਵੱਡੀ ਆਸ

ਉੱਤਰਕਾਸ਼ੀ : ਸਿਲਕਿਆਰਾ ਸੁਰੰਗ ਵਿਚ 10 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ 32 ਇੰਚ ਦੀ ਪਾਈਪ 45 ਮੀਟਰ ਤੱਕ ਪਾ ਦਿੱਤੀ ਗਈ ਹੈ ਤੇ 12 ਮੀਟਰ ਦਾ ਫਾਸਲਾ ਰਹਿ ਗਿਆ ਹੈ। 40 ਤੋਂ 50 ਮੀਟਰ ਤੱਕ ਦਾ ਇਲਾਕਾ ਬਹੁਤ ਨਾਜ਼ੁਕ ਦੱਸਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਕਰਾਸ ਕਰਨ ਤੋਂ ਬਾਅਦ ਅਸੀਂ ਵਧੇਰੇ ਵਿਸ਼ਵਾਸ ਨਾਲ ਗੱਲ ਕਰ ਸਕਦੇ ਹਾਂ। ਜੇ ਕੋਈ ਅੜਿੱਕਾ ਨਾ ਪਿਆ ਤਾਂ ਬੁੱਧਵਾਰ ਦੇਰ ਰਾਤ ਜਾਂ ਵੀਰਵਾਰ ਸਵੇਰ ਤੱਕ ਖੁਸ਼ਖਬਰੀ ਮਿਲ ਜਾਵੇਗੀ।
ਡੀਪ ਫੇਕ ਨੂੰ ਲੈ ਕੇ ਅੱਜ ਮੀਟਿੰਗ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਡੀਪ ਫੇਕ ਦੇ ਮੁੱਦੇ ’ਤੇ ਵੀਰਵਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਸੱਦੀ ਹੈ। ਇਹ ਕਦਮ ਟੈਕਨਾਲੋਜੀ ਦੀ ਦੁਰਵਰਤੋਂ ਕਾਰਨ ਪੈਦਾ ਹੋਈ ਚਿੰਤਾ ਅਤੇ ਡੀਪ ਫੇਕ ’ਤੇ ਨਕੇਲ ਕੱਸਣ ਲਈ ਸੱਦੀ ਗਈ ਹੈ।

Related Articles

LEAVE A REPLY

Please enter your comment!
Please enter your name here

Latest Articles