ਮਾਰਲੋਨ ਸੈਮੂਅਲਜ਼ ’ਤੇ ਛੇ ਸਾਲ ਦੀ ਪਾਬੰਦੀ

0
241

ਦੁਬਈ : ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਮਾਰਲੋਨ ਸੈਮੂਅਲਜ਼ ’ਤੇ ਅਮੀਰਾਤ ਕਿ੍ਰਕਟ ਬੋਰਡ ਦੇ ਭਿ੍ਰਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਰ ਤਰ੍ਹਾਂ ਦੀ ਕਿ੍ਰਕਟ ਤੋਂ ਛੇ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਸੈਮੂਅਲਜ਼ ’ਤੇ ਸਤੰਬਰ 2021 ’ਚ ਕੌਮਾਂਤਰੀ ਕਿ੍ਰਕਟ ਕੌਂਸਲ (ਆਈ ਸੀ ਸੀ) ਵੱਲੋਂ ਚਾਰ ਦੋਸ਼ ਲਗਾਏ ਗਏ ਸਨ। ਉਸ ਨੂੰ ਅਗਸਤ ’ਚ ਟਿ੍ਰਬਿਊਨਲ ਨੇ ਦੋਸ਼ੀ ਪਾਇਆ ਸੀ ਅਤੇ ਉਸ ਉੱਤੇ ਪਾਬੰਦੀ 11 ਨਵੰਬਰ ਤੋਂ ਸ਼ੁਰੂ ਹੋਈ। ਇਹ ਦੋਸ਼ 2019 ’ਚ ਅਬੂਧਾਬੀ ਟੀ-10 ਲੀਗ ਨਾਲ ਸੰਬੰਧਤ ਹਨ। ਸਾਬਕਾ ਆਲਰਾਊਂਡਰ ਸੈਮੂਅਲਜ਼ ਨੇ 71 ਟੈਸਟ, 207 ਇਕ ਦਿਨਾ ਅਤੇ 67 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਆਈ ਸੀ ਸੀ ਨੇ ਕਿਹਾ ਕਿ 42 ਸਾਲਾ ਸੈਮੂਅਲਜ਼ ਵਿਰੁੱਧ ਕਾਰਵਾਈ ਕਿ੍ਰਕਟ ਦੀ ਸਾਖ ਦਾਗਦਾਰ ਹੋਣ ਤੋਂ ਬਚਾਉਣ ਲਈ ਕੀਤੀ ਗਈ ਹੈ।

LEAVE A REPLY

Please enter your comment!
Please enter your name here