ਕਰਾਚੀ : ਕਰਾਚੀ ਦੇ ਰਾਸ਼ਿਦ ਮਿਨਹਾਸ ਰੋਡ ’ਤੇ ਆਰਜੇ ਮਾਲ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖ਼ਮੀ ਹੋ ਗਏ। ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜਾ ਵਹਾਬ ਨੇ ਕਿਹਾ ਕਿ ਅੱਗ ਬੁਝਾਈ ਜਾ ਚੁੱਕੀ ਹੈ। ਨੌਂ ਲਾਸ਼ਾਂ ਹਸਪਤਾਲਾਂ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੱਠ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇਪੀਐਮਸੀ) ਅਤੇ ਇੱਕ ਸਿਵਲ ਹਸਪਤਾਲ ਕਰਾਚੀ (ਸੀਐਚਕੇ) ਵਿੱਚ ਹੈ। ਜ਼ਖ਼ਮੀਆਂ ਸਮੇਤ 30 ਵਿਅਕਤੀਆਂ ਨੂੰ ਬਚਾਇਆ ਗਿਆ ਹੈ।