ਪ੍ਰਧਾਨ ਮੰਤਰੀ ਸੁਰੱਖਿਆ ਮਾਮਲਾ, ਬਠਿੰਡਾ ਦਾ ਐੱਸ ਪੀ ਮੁਅੱਤਲ

0
264

ਚੰਡੀਗੜ੍ਹ : ਪੰਜਾਬ ਦੇ ਐੱਸ ਪੀ ਗੁਰਬਿੰਦਰ ਸਿੰਘ ਨੂੰ ਸਾਲ 2022 ਵਿੱਚ ਰਾਜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਖਾਮੀਆਂ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹ ਐੱਸ ਪੀ ਅਪਰੇਸ਼ਨ ਫਿਰੋਜ਼ਪੁਰ ਸੀ ਤੇ ਇਸ ਵੇਲੇ ਬਠਿੰਡਾ ’ਚ ਤਾਇਨਾਤ ਹੈ। ਉਸ ’ਤੇ ਡਿਊਟੀ ’ਚ ਅਣਗਹਿਲੀ ਦਾ ਦੋਸ਼ ਹੈ। 5 ਜਨਵਰੀ 2022 ਨੂੰ, ਜਦੋਂ ਮੋਦੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਜਾ ਰਹੇ ਸਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਣ ਤੋਂ ਬਾਅਦ ਉਨ੍ਹਾਂ ਦੇ ਕਾਫਲੇ ਨੂੰ ਮੁੜਨਾ ਪਿਆ ਸੀ। ਪ੍ਰਧਾਨ ਮੰਤਰੀ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਫਸੇ ਰਹੇ।

LEAVE A REPLY

Please enter your comment!
Please enter your name here