ਫ੍ਰੀਟਾਊਨ (ਸੀਏਰਾ ਲਿਓਨ) : ਸੀਏਰਾ ਲਿਓਨ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਨੇ ਪੱਛਮੀ ਅਫਰੀਕੀ ਦੇਸ ਦੀ ਰਾਜਧਾਨੀ ਫ੍ਰੀਟਾਊਨ ’ਚ ਫੌਜੀ ਬੈਰਕਾਂ ਉੱਤੇ ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਐਤਵਾਰ ਦੇਸ਼ਵਿਆਪੀ ਕਰਫਿਊ ਦਾ ਐਲਾਨ ਕੀਤਾ, ਜਿਸ ਕਾਰਨ ਖੇਤਰ ’ਚ ਤਖਤਾ ਪਲਟ ਅਤੇ ਵਿਵਸਥਾ ਦੇ ਟੁੱਟਣ ਦਾ ਡਰ ਪੈਦਾ ਹੋ ਗਿਆ।




