ਮੁੰਬਈ : ਭਾਰਤੀ ਜਲ ਸੈਨਾ ’ਚ ਅਗਨੀਵੀਰ ਦੀ ਸਿਖਲਾਈ ਲੈ ਰਹੀ 20 ਸਾਲਾ ਮੁਟਿਆਰ ਨੇ ਸੋਮਵਾਰ ਮੁੰਬਈ ’ਚ ਆਈ ਐੱਨ ਐੱਸ ਹਮਲਾ ’ਚ ਆਪਣੇ ਹੋਸਟਲ ਦੇ ਕਮਰੇ ’ਚ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਕੇਰਲਾ ਦੀ ਮੁਟਿਆਰ ਮਲਾਡ ਦੇ ਪੱਛਮੀ ਉਪਨਗਰ ’ਚ ਮਾਲਵਾਨੀ ਖੇਤਰ ’ਚ ਆਈ ਐੱਨ ਐੱਸ ਹਮਲਾ ’ਚ ਸਿਖਲਾਈ ਲੈ ਰਹੀ ਸੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਉਹ ਆਪਣੀ ਮੁੱਢਲੀ ਸਿਖਲਾਈ ਪੂਰੀ ਕਰਨ ਤੋਂ ਬਾਅਦ 15 ਦਿਨਾਂ ਤੋਂ ਇੱਥੇ ਸਿਖਲਾਈ ਲੈ ਰਹੀ ਸੀ।




