ਵਾਸ਼ਿੰਗਟਨ : ‘ਸਿੱਖਸ ਆਫ ਅਮਰੀਕਾ’ ਨਾਂਅ ਦੀ ਸੰਸਥਾ ਨੇ ਨਿਊਯਾਰਕ ਦੇ ਗੁਰਦੁਆਰੇ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਖਿੱਚਧੂਹ ਕੀਤੇ ਜਾਣ ਦੀ ਨਿੰਦਾ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਤੋਂ ਇਸ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਗੁਰਦੁਆਰਾ ਧਾਰਮਿਕ ਸਥਾਨ ਹੈ ਅਤੇ ਲੋਕਾਂ ਨੂੰ ਇੱਥੇ ਆਉਣ ਸਮੇਂ ਨਿੱਜੀ ਸਿਆਸੀ ਵਿਚਾਰਾਂ ਨੂੰ ਦੂਰ ਰੱਖਣਾ ਚਾਹੀਦਾ ਹੈ।




