‘ਚਮਚਾਗਿਰੀ ਦੀ ਹੱਦ ਪਾਰ’

0
142

ਨਵੀਂ ਦਿੱਲੀ : ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਮਹਾਤਮਾ ਗਾਂਧੀ ਨੂੰ ਮਹਾਪੁਰਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੁੱਗਪੁਰਸ਼ ਕਹਿਣ ’ਤੇ ਕਾਂਗਰਸ ਸਾਂਸਦ ਮਨੀਕਮ ਟੈਗੋਰ ਨੇ ਕਿਹਾ ਕਿ ਉਪ-ਰਾਸ਼ਟਰਪਤੀ ਨੇ ਚਮਚਾਗਿਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾ ਟਵੀਟ ਕੀਤਾ-ਮੋਦੀ ਦੀ ਮਹਾਤਮਾ ਨਾਲ ਤੁਲਨਾ ਸ਼ਰਮਨਾਕ ਹੈ। ਸ੍ਰੀਮਾਨ, ਅਸੀਂ ਸਭ ਜਾਣਦੇ ਹਾਂ ਕਿ ਚਮਚਾਗਿਰੀ ਦੀ ਹੱਦ ਹੁੰਦੀ ਹੈ; ਤੁਸੀਂ ਉਹ ਹੱਦ ਪਾਰ ਕਰ ਦਿੱਤੀ ਹੈ ਅਤੇ ਚਮਚਾਗਿਰੀ ਨਾਲ ਤੁਹਾਡੇ ਅਹੁਦੇ ਦੀ ਸ਼ਾਨ ਨਹੀਂ ਵਧਣੀ। ਧਨਖੜ ਨੇ ਮੁੰਬਈ ਵਿਚ ਜੈਨ ਮੁਨੀ ਸ੍ਰੀਮਦ ਰਾਜਚੰਦਰ ਦੇ ਜੈਅੰਤੀ ਸਮਾਗਮ ਵਿਚ ਕਿਹਾ ਸੀ-ਜੇ ਮਹਾਤਮਾ ਗਾਂਧੀ ਪਿਛਲੀ ਪੀੜ੍ਹੀ ’ਚ ‘ਮਹਾਪੁਰਸ਼’ ਸਨ ਤਾਂ ਨਰਿੰਦਰ ਮੋਦੀ ਇਸ ਸਦੀ ਦੇ ‘ਯੁੱਗਪੁਰਸ਼’ ਹਨ। ਮਹਾਤਮਾ ਗਾਂਧੀ ਨੇ ਸਾਨੂੰ ਬਿ੍ਰਟਿਸ਼ ਸ਼ਾਸਨ ਤੋਂ ਆਜ਼ਾਦੀ ਦਿਵਾਉਣ ਲਈ ਸੱਚ ਅਤੇ ਅਹਿੰਸਾ ਦੀ ਵਰਤੋਂ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਪ੍ਰਗਤੀ ਦੇ ਉਸ ਰਾਹ ’ਤੇ ਪਾ ਦਿੱਤਾ, ਜਿਸ ’ਤੇ ਅਸੀਂ ਹਮੇਸ਼ਾ ਦੇਖਣਾ ਚਾਹੁੰਦੇ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮਹਾਨ ਸ਼ਖਸੀਅਤਾਂ ਹਨ ਤੇ ਇਨ੍ਹਾਂ ਵਿਚ ਇਕ ਗੱਲ ਸਾਂਝੀ ਹੈ ਕਿ ਇਨ੍ਹਾਂ ਨੇ ਸ੍ਰੀਮਦ ਰਾਜਚੰਦਰ ਜੀ ਬਾਰੇ ਸੋਚਿਆ ਹੈ।

LEAVE A REPLY

Please enter your comment!
Please enter your name here