10 C
Jalandhar
Monday, March 4, 2024
spot_img

ਪੰਜਾਬ ਬਣਿਆ ਕੌਮੀ ਹਾਕੀ ਚੈਂਪੀਅਨ

ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਦੀ ਸੀਨੀਅਰ ਹਾਕੀ ਟੀਮ ਨੇ ਹਾਕੀ ਇੰਡੀਆ ਵਲੋਂ ਚੇਨਈ ਵਿਖੇ ਕਰਵਾਈ 13ਵੀਂ ਹਾਕੀ ਇੰਡੀਆ ਸੀਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਮੰਗਲਵਾਰ ਸ਼ਾਮ ਖੇਡੇ ਗਏ ਫਾਇਨਲ ਵਿੱਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 10-9 ਦੇ ਫਰਕ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਨਿਰਧਾਰਤ ਸਮੇਂ ਵਿੱਚ ਦੋਵੇਂ ਟੀਮਾਂ 2-2 ਦੀ ਬਰਾਬਰੀ ’ਤੇ ਸਨ। ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ੁਪੁਆਰ ਨੇ ਪੰਜਾਬ ਟੀਮ ਦੇ ਸਾਰੇ ਖਿਡਾਰੀਆਂ, ਕੋਚਿੰਗ ਸਟਾਫ ਅਤੇ ਚੋਣਕਰਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਟੀਮ ਨੇ ਕਵਾਰਟਰ ਫਾਇਨਲ ਵਿੱਚ ਮਨੀਪੁਰ ਨੂੰ ਅਤੇ ਸੈਮੀਫਾਇਨਲ ਵਿੱਚ ਕਰਨਾਟਕਾ ਨੂੰ ਮਾਤ ਦਿੱਤੀ ਸੀ। ਹਾਕੀ ਪੰਜਾਬ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਉਲੰਪੀਅਨ ਪਰਗਟ ਸਿੰਘ (ਪਦਮ ਸ੍ਰੀ) ਨੇ ਕਿਹਾ ਕਿ ਟੀਮ ਦੀ ਚੋਣ ਪਾਰਦਰਸ਼ੀ ਹੋਣ ਕਰਕੇ ਅਤੇ ਸੀਨੀਅਰ ਜੂਨੀਅਰ ਖਿਡਾਰੀਆਂ ਦਾ ਸੁਮੇਲ ਹੋਣ ਕਰਕੇ ਇਹ ਮਾਣ ਪੰਜਾਬ ਨੂੰ ਮਿਲਿਆ ਹੈ। ਇਸ ਸੋਨ ਤਮਗਾ ਜੇਤੂ ਟੀਮ ਦੇ ਖਿਡਾਰੀਆਂ ਅਤੇ ਕੋਚਿੰਗ ਸਟਾਫ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles