ਨਵੀਂ ਦਿੱਲੀ : ਮੁੰਬਈ ਤੇ ਦਿੱਲੀ ਵਿਚ ਰਹਿਣ ਵਾਲੇ 60 ਫੀਸਦੀ ਲੋਕ ਦੋਵਾਂ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਕਿਤੇ ਹੋਰ ਵਸਣ ਬਾਰੇ ਵਿਚਾਰ ਕਰ ਰਹੇ ਹਨ।
ਤਾਜ਼ਾ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਹੈੱਲਥ ਸਰਵਿਸ ਪ੍ਰੋਵਾਈਡਰ ਪਿ੍ਰਸਟੀਨ ਕੇਅਰ ਨੇ ਇਹ ਨਤੀਜੇ ਦਿੱਲੀ, ਮੁੰਬਈ ਅਤੇ ਆਸਪਾਸ ਦੇ ਚਾਰ ਹਜ਼ਾਰ ਲੋਕਾਂ ’ਤੇ ਕੀਤੇ ਗਏ ਸਰਵੇਖਣ ਦੇ ਆਧਾਰ ’ਤੇ ਪੇਸ਼ ਕੀਤੇ ਹਨ। ਅਧਿਐਨ ’ਚ 10 ਵਿੱਚੋਂ 6 ਨੇ ਖੁਦ ਨੂੰ ਹਵਾ ਪ੍ਰਦੂਸ਼ਣ ਕਾਰਨ ਲਗਾਤਾਰ ਖੰਘ, ਸਾਹ ਚੜ੍ਹਨਾ, ਗਲੇ ’ਚ ਖਾਰਿਸ਼ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਦੱਸਿਆ।