ਮੌਸਮ ਨੇ ਸਾਲ ਦੇ ਪਹਿਲੇ 9 ਮਹੀਨੇ ਅੱਤ ਚੁੱਕੀ ਰੱਖੀ

0
226

ਨਵੀਂ ਦਿੱਲੀ : ਭਾਰਤ ’ਚ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ’ਚ ਲਗਭਗ ਹਰ ਰੋਜ਼ ਮੌਸਮ ਨੇ ਅੱਤ ਚੁੱਕੀ ਰੱਖੀ, ਜਿਸ ਕਾਰਨ ਭਿਆਨਕ ਘਟਨਾਵਾਂ ਹੋਈਆਂ। ਇਨ੍ਹਾਂ ’ਚ ਤਕਰੀਬਨ 3,000 ਵਿਅਕਤੀ ਮਾਰੇ ਗਏ। ਸੁਤੰਤਰ ਸੰਸਥਾ ‘ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ’ ਵੱਲੋਂ ਬੁੱਧਵਾਰ ਜਾਰੀ ਰਿਪੋਰਟ ਅਨੁਸਾਰ ਜਲਵਾਯੂ ਪੱਖੋਂ ਸੰਵੇਦਨਸ਼ੀਲ ਦੇਸ਼ ’ਚ ਜਨਵਰੀ ਤੋਂ ਸਤੰਬਰ 2023 ਤੱਕ ਦੇ 86 ਫੀਸਦੀ ਦਿਨਾਂ ’ਚ ਮੌਸਮ ਨੇ ਅੱਤ ਚੁੱਕੀ ਰੱਖੀ, ਭਾਵ ਇਹ ਆਮ ਨਾਲੋਂ ਜ਼ਿਆਦਾ ਠੰਢੇ ਤੇ ਗਰਮ ਹੋਣ ਦੇ ਨਾਲ-ਨਾਲ ਵੱਧ ਬਰਸਾਤ ਵਾਲੇ ਰਹੇ। ਇਸ ਸਮੇਂ ਦੌਰਾਨ 2923 ਵਿਅਕਤੀਆਂ ਦੀ ਮੌਤ ਹੋ ਗਈ, 20 ਲੱਖ ਹੈਕਟੇਅਰ ’ਚ ਖੜ੍ਹੀ ਫਸਲ ਤਬਾਹ ਹੋ ਗਈ, 80,000 ਘਰ ਢਹਿ ਗਏ ਅਤੇ 92,000 ਤੋਂ ਵੱਧ ਪਸ਼ੂ ਮਾਰੇ ਗਏ। ਅਜਿਹੀਆਂ ਘਟਨਾਵਾਂ ਦੀ ਸਭ ਤੋਂ ਵੱਧ ਗਿਣਤੀ ਮੱਧ ਪ੍ਰਦੇਸ਼ ’ਚ ਦੇਖੀ ਗਈ, ਜੋ 138 ਸੀ, ਪਰ ਅਜਿਹੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਬਿਹਾਰ (642), ਹਿਮਾਚਲ (365) ਅਤੇ ਯੂ ਪੀ (341) ’ਚ ਹੋਈਆਂ ਹਨ। ਪੰਜਾਬ ਵਿਚ ਸਭ ਤੋਂ ਵੱਧ ਪਸੂਆਂ ਦੀ ਮੌਤ ਮੌਸਮ ਦੇ ਸਿਖਰ ’ਤੇ ਪਹੁੰਚਣ ਕਾਰਨ ਹੋਈ, ਜਦੋਂ ਕਿ ਹਿਮਾਚਲ ਵਿਚ ਘਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇਸ ਸਾਲ ਜਨਵਰੀ ਦਾ ਮਹੀਨਾ ਔਸਤ ਨਾਲੋਂ ਥੋੜ੍ਹਾ ਗਰਮ ਰਿਹਾ, ਜਦੋਂ ਕਿ ਫਰਵਰੀ ਨੇ ਸਭ ਤੋਂ ਗਰਮ ਹੋਣ ਦਾ 122 ਸਾਲਾਂ ਦਾ ਰਿਕਾਰਡ ਤੋੜ ਦਿੱਤਾ।

LEAVE A REPLY

Please enter your comment!
Please enter your name here