ਮਨੁੱਖੀ ਕਿਰਤ ਦੀ ਮਸ਼ੀਨਰੀ ’ਤੇ ਜਿੱਤ

0
224

ਲੰਡਨ : ਸੰਸਾਰ ਮੀਡੀਆ ਨੇ ਸਿਲਕਿਆਰਾ ਸੁਰੰਗ ਵਿੱਚੋਂ 41 ਮਜ਼ਦੂਰਾਂ ਨੂੰ 17 ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਸਹੀ-ਸਲਾਮਤ ਬਾਹਰ ਕੱਢਣ ਨੂੰ ‘ਮਸ਼ੀਨਰੀ ’ਤੇ ਮਨੁੱਖੀ ਕਿਰਤ ਦੀ ਜਿੱਤ’ ਕਰਾਰ ਦਿੱਤਾ ਹੈ। ਸੰਸਾਰ ਮੀਡੀਆ ਨੇ ਮਜ਼ਦੂਰਾਂ ਦੇ ਸੁਰੰਗ ਵਿੱਚੋਂ ਬਾਹਰ ਨਿਕਲਣ ਦੇ ਛਿਣਾਂ ਨੂੰ ਨਾਲੋ-ਨਾਲ ਦਿਖਾਇਆ।
ਇੰਗਲੈਂਡ ਦੇ ਅਖਬਾਰ ਗਾਰਡੀਅਨ ਨੇ ਲਿਖਿਆਮਾਹਰ ਮਜ਼ਦੂਰਾਂ ਵੱਲੋਂ ਆਖਰੀ 12 ਮੀਟਰ ਤੱਕ ਗੈਂਤੀਆਂ ਤੇ ਛੈਣੀਆਂ ਨਾਲ ਰਾਹ ਬਣਾਉਣ ਨੇ ਸਾਬਤ ਕੀਤਾ ਹੈ ਕਿ ਆਖਰ ਵਿਚ ਕਿਰਤੀਆਂ ਨੇ ਹੀ ਜਿੱਤ ਦਿਵਾਈ, ਹਾਲਾਂਕਿ ਮਸ਼ੀਨਰੀ ਕਈ ਦਿਨਾਂ ਤੋਂ ਵਰਤੀ ਜਾ ਰਹੀ ਸੀ।
ਨਿਊ ਯਾਰਕ ਟਾਈਮਜ਼ ਨੇ ਲਿਖਿਆਕਈ ਮਸ਼ੀਨਾਂ ਵਰਤੀਆਂ ਗਈਆਂ ਤੇ ਕੌਮਾਂਤਰੀ ਮਾਹਰ ਸੱਦੇ ਗਏ, ਪਰ ਆਖਰ ਮਜ਼ਦੂਰਾਂ ਨੇ ਪਹਾੜ ਖੋਦ ਕੇ ਰਾਹ ਬਣਾਇਆ।
ਮਜ਼ਦੂਰਾਂ ’ਚੋਂ ਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਕਿ ਉਹ ਆਪਣਾ ਹੌਸਲਾ ਬਰਕਰਾਰ ਰੱਖਣ ਲਈ ਯੋਗਾ ਕਰਦੇ ਸਨ ਅਤੇ ਸੁਰੰਗ ’ਚ ਸੈਰ ਕਰਦੇ ਸਨ। ਇੱਕ ਹੋਰ ਨੇ ਕਿਹਾ ਕਿ ਜਦੋਂ ਸਰਕਾਰ ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਬਚਾਅ ਸਕਦੀ ਹੈ, ਉਹ ਤਾਂ ਦੇਸ਼ ਦੇ ਅੰਦਰ ਸਨ ਅਤੇ ਇਸ ਲਈ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਸੀ।
‘ਰੈਟ ਹੋਲ ਮਾਈਨਿੰਗ’ ਤਕਨੀਕ ਦੇ ਮਾਹਰ ਫਿਰੋਜ਼ ਕੁਰੈਸ਼ੀ ਅਤੇ ਮੋਨੂੰ ਕੁਮਾਰ ਮਲਬੇ ਦੇ ਆਖਰੀ ਹਿੱਸੇ ਨੂੰ ਸਾਫ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਮਿਲਣ ਵਾਲੇ ਪਹਿਲੇ ਵਿਅਕਤੀ ਸਨ। ਦਿੱਲੀ ਦੇ ਕੁਰੈਸ਼ੀ ਅਤੇ ਯੂ ਪੀ ਦੇ ਕੁਮਾਰ ‘ਰੈਟ-ਹੋਲ ਮਾਈਨਿੰਗ’ ਤਕਨਾਲੋਜੀ ਮਾਹਰਾਂ ਦੀ 12 ਮੈਂਬਰੀ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੂੰ ਐਤਵਾਰ ਨੂੰ ਖੁਦਾਈ ਲਈ ਬੁਲਾਇਆ ਗਿਆ ਸੀ। ਦਿੱਲੀ ਦੇ ਖਜੂਰੀ ਖਾਸ ਦੇ ਨਿਵਾਸੀ ਕੁਰੈਸ਼ੀ ਨੇ ਦੱਸਿਆਜਦੋਂ ਅਸੀਂ ਮਲਬੇ ਦੇ ਆਖਰੀ ਹਿੱਸੇ ’ਤੇ ਪਹੁੰਚੇ ਤਾਂ ਉਹ (ਮਜ਼ਦੂਰ) ਸਾਨੂੰ ਸੁਣ ਸਕਦੇ ਸਨ। ਮਲਬਾ ਹਟਾਉਣ ਤੋਂ ਤੁਰੰਤ ਬਾਅਦ ਅਸੀਂ ਦੂਜੇ ਪਾਸੇ ਉਤਰ ਗਏ। ਮਜ਼ਦੂਰਾਂ ਨੇ ਮੇਰਾ ਧੰਨਵਾਦ ਕੀਤਾ, ਮੈਨੂੰ ਜੱਫੀ ਪਾ ਲਈ ਤੇ ਮੈਨੂੰ ਮੋਢਿਆਂ ’ਤੇ ਚੁੱਕ ਲਿਆ। ਕੁਰੈਸ਼ੀ ਦਿੱਲੀ ਸਥਿਤ ਰੌਕਵੈੱਲ ਐਂਟਰਪ੍ਰਾਈਜ਼ ਦਾ ਕਰਮਚਾਰੀ ਹੈ ਅਤੇ ਸੁਰੰਗ ਬਣਾਉਣ ਦੇ ਕੰਮ ’ਚ ਮਾਹਰ ਹੈ। ਯੂ ਪੀ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਕੁਮਾਰ ਨੇ ਕਿਹਾਉਨ੍ਹਾਂ (ਮਜ਼ਦੂਰਾਂ) ਨੇ ਮੈਨੂੰ ਬਦਾਮ ਦਿੱਤੇ ਅਤੇ ਮੇਰਾ ਨਾਂਅ ਪੁੱਛਿਆ। ਇਸ ਤੋਂ ਬਾਅਦ ਹੋਰ ਸਹਿਕਰਮੀ ਵੀ ਅੰਦਰ ਆ ਗਏ ਤੇ ਅਸੀਂ ਕਰੀਬ ਅੱਧੇ ਘੰਟੇ ਤੱਕ ਉਥੇ ਰਹੇ। ਇਸ ਦੌਰਾਨ ਐੱਨ ਡੀ ਆਰ ਐੱਫ ਦੀ ਟੀਮ ਆ ਗਈ।

LEAVE A REPLY

Please enter your comment!
Please enter your name here