ਉੱਤਰੀ ਕੋਰੀਆ ਨੇ ਅਮਰੀਕਾ ਦੀ ਗੱਲਬਾਤ ਦੀ ਪੇਸ਼ਕਸ਼ ਠੁਕਰਾਈ

0
210

ਸਿਓਲ : ਉੱਤਰੀ ਕੋਰੀਆ ਦੇ ਸਰਵਉੱਚ ਨੇਤਾ ਕਿਮ ਜੋਂਗ ਉਨ ਦੀ ਭੈਣ ਨੇ ਵੀਰਵਾਰ ਕੂਟਨੀਤਕ ਗੱਲਬਾਤ ਲਈ ਅਮਰੀਕਾ ਦੇ ਸੱਦੇ ਨੂੰ ਨਕਾਰ ਦਿੱਤਾ ਅਤੇ ਭਵਿੱਖ ’ਚ ਹੋਰ ਸੈਟੇਲਾਈਟ ਲਾਂਚ ਕਰਨ ਦੀ ਦਿ੍ਰੜ੍ਹਤਾ ਪ੍ਰਗਟਾਈ। ਅਮਰੀਕਾ ਨੇ ਉੱਤਰੀ ਕੋਰੀਆ ਦੇ ਹਾਲ ਹੀ ਦੇ ਜਾਸੂਸੀ ਉਪਗ੍ਰਹਿ ਲਾਂਚ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਉਲੰਘਣਾ ਦੱਸਿਆ ਸੀ। ਇਸ ਹਫਤੇ ਦੇ ਸ਼ੁਰੂ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਬੈਠਕ ਦੌਰਾਨ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਉੱਤਰੀ ਕੋਰੀਆ ਦੇ ਉਪਗ੍ਰਹਿ ਲਾਂਚ ਨੂੰ ਲਾਪਰਵਾਹੀ ਅਤੇ ਗੈਰਕਾਨੂੰਨੀ ਕਾਰਵਾਈ ਦੱਸਿਆ, ਜੋ ਉਸ ਦੇ ਗੁਆਂਢੀਆਂ ਲਈ ਖਤਰਾ ਹੈ। ਹਾਲਾਂਕਿ ਉਸਨੇ ਬਿਨਾਂ ਕਿਸੇ ਸ਼ਰਤਾਂ ਦੇ ਅਮਰੀਕਾ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਸਮਾਂ ਅਤੇ ਵਿਸ਼ਾ ਖੁਦ ਚੁਣ ਸਕਦਾ ਹੈ। ਕਿਮ ਦੀ ਭੈਣ ਅਤੇ ਸੀਨੀਅਰ ਅਧਿਕਾਰੀ ਕਿਮ ਯੋ ਜੋਂਗ ਨੇ ਅਮਰੀਕਾ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਅਤੇ ਹੋਰ ਉਪਗ੍ਰਹਿ ਤੇ ਹੋਰ ਹਥਿਆਰ ਲਾਂਚ ਕਰਨ ਦੀ ਗੱਲ ਕਹੀ।

LEAVE A REPLY

Please enter your comment!
Please enter your name here