ਨਵੀਂ ਦਿੱਲੀ : ਭਾਰਤ ਨੇ ਵੀਰਵਾਰ ਕਿਹਾ ਕਿ ਅਮਰੀਕਾ ’ਚ ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਭਾਰਤੀ ਨਾਗਰਿਕ ਵਿਰੁੱਧ ਅਮਰੀਕੀ ਸੰਘੀ ਵਕੀਲਾਂ ਦਾ ਦੋਸ਼ ਚਿੰਤਾ ਦਾ ਵਿਸ਼ਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ-ਅਮਰੀਕੀ ਅਦਾਲਤ ’ਚ ਇਕ ਵਿਅਕਤੀ ਖਿਲਾਫ ਦਾਇਰ ਕੀਤਾ ਗਿਆ ਮਾਮਲਾ ਚਿੰਤਾ ਦਾ ਵਿਸ਼ਾ ਹੈ, ਜਿਸ ’ਚ ਉਸ ਨੂੰ ਕਥਿਤ ਤੌਰ ’ਤੇ ਭਾਰਤੀ ਅਧਿਕਾਰੀ ਨਾਲ ਜੋੜਿਆ ਗਿਆ ਹੈ। ਉਨ੍ਹਾ ਪ੍ਰੈੱਸ ਕਾਨਫਰੰਸ ’ਚ ਕਿਹਾ-ਅਸੀਂ ਕਿਹਾ ਹੈ ਤੇ ਮੈਂ ਦੁਹਰਾਉਂਦਾ ਹਾਂ ਇਹ ਭਾਰਤ ਸਰਕਾਰ ਦੀ ਨੀਤੀ ਦੇ ਉਲਟ ਹੈ।