ਅਗਲੇ ਸਾਲ ਚੀਨ ਨੂੰ ਪਿੱਛੇ ਛੱਡ ਦੇਵਾਂਗੇ

0
344

ਨਵੀਂ ਦਿੱਲੀ : ਸੰਸਾਰ ਦੀ ਆਬਾਦੀ 15 ਨਵੰਬਰ ਤੱਕ 8 ਅਰਬ ਹੋ ਜਾਵੇਗੀ ਅਤੇ 2023 ਵਿਚ ਭਾਰਤ ਚੀਨ ਨੂੰ ਪਿੱਛੇ ਛੱਡ ਦੇਵੇਗਾ | ਇਹ ਖੁਲਾਸਾ ਸੰਯੁਕਤ ਰਾਸ਼ਟਰ ਵੱਲੋਂ 2022 ਦੀ ਰਿਪੋਰਟ ਵਿਚ ਕੀਤਾ ਹੈ | ਰਿਪੋਰਟ ਮੁਤਾਬਕ 2030 ਤੱਕ ਸੰਸਾਰ ਦੀ ਆਬਾਦੀ ਕਰੀਬ ਸਾਢੇ 8 ਅਰਬ, 2050 ਵਿਚ ਕਰੀਬ 9 ਅਰਬ 70 ਕਰੋੜ ਅਤੇ 2100 ਵਿਚ ਕਰੀਬ 10 ਅਰਬ 40 ਕਰੋੜ ਹੋ ਜਾਵੇਗੀ | ਇਸ ਵੇਲੇ ਹਰ ਮਿੰਟ 270 ਬੱਚੇ ਜਨਮ ਲੈ ਰਹੇ ਹਨ | ਆਬਾਦੀ ਵਿਚ ਵਾਧੇ ਦਾ ਕਾਰਨ ਮੌਤ ਦਰ ਵਿਚ ਕਮੀ ਤੇ ਉਮਰ ਹੱਦ ਵਿਚ ਵਾਧਾ ਹੈ | 2019 ਵਿਚ ਔਸਤ ਉਮਰ 72.8 ਸਾਲ ਹੋ ਗਈ ਸੀ, ਜੋ ਕਿ 1990 ਤੋਂ 9 ਸਾਲ ਵੱਧ ਹੈ | ਮੌਤ ਦਰ ਵਿਚ ਕਮੀ ਨਾਲ 2050 ਵਿਚ ਔਸਤ ਉਮਰ ਕਰੀਬ 77.2 ਸਾਲ ਹੋ ਜਾਣ ਦੀ ਗੱਲ ਕਹੀ ਗਈ ਹੈ | ਔਰਤ ਦੀ ਉਮਰ ਹੱਦ 73.8 ਸਾਲ ਹੋ ਗਈ ਹੈ, ਜਦਕਿ ਮਰਦ ਦੀ 68.4 ਸਾਲ | ਮਹਿਲਾਵਾਂ ਦੇ ਵੱਧ ਜਿਊਣ ਨੂੰ ਸਾਰੇ ਖਿੱਤਿਆਂ ਤੇ ਦੇਸ਼ਾਂ ਵਿਚ ਨੋਟ ਕੀਤਾ ਗਿਆ ਹੈ | ਲਾਤੀਨੀ ਅਮਰੀਕਾ ਤੇ ਕੈਰੀਬੀਅਨ ਦੇਸ਼ਾਂ ਵਿਚ ਇਹ ਉਮਰ 7 ਸਾਲ ਵਧੀ ਹੈ, ਜਦਕਿ ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਵਿਚ 2.9 ਸਾਲ | 2021 ਵਿਚ ਮਹਿਲਾ ਔਸਤਨ 2.3 ਬੱਚਿਆਂ ਨੂੰ ਜਨਮ ਦਿੰਦੀ ਸੀ, ਜਦਕਿ 1950 ਵਿਚ ਲੱਗਭੱਗ 5 ਬੱਚਿਆਂ ਨੂੰ ਜਨਮ ਦਿੰਦੀ ਸੀ | 2050 ਵਿਚ ਇਹ ਔਸਤ 2.1 ਜਨਮ ਹੋਣ ਦੀ ਗੱਲ ਰਿਪੋਰਟ ਵਿਚ ਕਹੀ ਗਈ ਹੈ | ਇਸ ਵੇਲੇ ਸੰਸਾਰ ਵਿਚ ਮਰਦ 50.3 ਫੀਸਦੀ ਤੇ ਮਹਿਲਾਵਾਂ 49.7 ਫੀਸਦੀ ਹਨ | 2050 ਵਿਚ ਦੋਨੋਂ ਬਰਾਬਰ ਹੋ ਜਾਣਗੇ | 2018 ਵਿਚ 65 ਸਾਲ ਤੋਂ ਉਤਲੇ ਬਜ਼ੁਰਗਾਂ ਦੀ ਗਿਣਤੀ ਪੰਜ ਸਾਲ ਤੋਂ ਛੋਟੇ ਬੱਚਿਆਂ ਨਾਲੋਂ ਵਧ ਗਈ ਸੀ | 2022 ਵਿਚ 65 ਸਾਲ ਤੋਂ ਉਤਲੇ ਬਜ਼ੁਰਗ 77 ਕਰੋੜ 10 ਲੱਖ ਸਨ, ਜਦਕਿ 1980 ਵਿਚ 25 ਕਰੋੜ 80 ਲੱਖ ਸਨ | 2030 ਤੱਕ ਬਜ਼ੁਰਗਾਂ ਦੀ ਆਬਾਦੀ 99 ਕਰੋੜ 40 ਲੱਖ ਤੇ 2050 ਤਕ ਇਕ ਅਰਬ 60 ਕਰੋੜ ਹੋ ਜਾਣ ਦੀ ਗੱਲ ਕਹੀ ਗਈ ਹੈ | ਇਸ ਤਰ੍ਹਾਂ 2050 ਵਿਚ 65 ਸਾਲ ਤੋਂ ਉਤਲੇ ਬਜ਼ੁਰਗ ਪੰਜ ਸਾਲ ਤੋਂ ਛੋਟੇ ਬੱਚਿਆਂ ਨਾਲੋਂ ਦੁਗਣੇ ਤੋਂ ਵੱਧ ਹੋ ਜਾਣਗੇ |

LEAVE A REPLY

Please enter your comment!
Please enter your name here