ਮੈਲਬੋਰਨ : ਆਸਟਰੇਲੀਆ ਦੇ ਦੱਖਣ-ਪੱਛਮੀ ਮੈਲਬੋਰਨ ’ਚ 26 ਸਾਲਾ ਭਾਰਤੀ ਨੌਜਵਾਨ ਦੀ ਕਾਰ ਹਾਦਸੇ ’ਚ ਮੌਤ ਹੋ ਗਈ। ਖੁਸ਼ਦੀਪ ਸਿੰਘ ਦੀ ਗੱਡੀ ਸੋਮਵਾਰ ਰਾਤ ਕਰੀਬ 11.15 ਵਜੇ ਪਾਮਰਸ ਰੋਡ ’ਤੇ ਕਈ ਉਲਟਬਾਜ਼ੀਆਂ ਖਾ ਗਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਨੇ ਉਸ ਦੀ ਪਤਨੀ ਜਪਨੀਤ ਕੌਰ, ਜੋ ਕਿ ਪਿਛਲੇ ਸਾਲ ਵਿਦਿਆਰਥੀ ਵਜੋਂ ਆਸਟਰੇਲੀਆ ਆਈ ਸੀ, ਨੂੰ ਵੱਡਾ ਝਟਕਾ ਲੱਗਿਆ ਹੈ। ਉਹ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ ਭੇਜਣ ਲਈ ਫੰਡ ਜੁਟਾਉਣ ਵਾਸਤੇ ਸਹਾਇਤਾ ਦੀ ਮੰਗ ਕਰ ਰਹੀ ਹੈ।