ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ (71) ਨੇ ਅਗਲੇ ਸਾਲ 17 ਮਾਰਚ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਰਾਸ਼ਟਰਪਤੀ ਛੇ ਸਾਲਾਂ ਲਈ ਚੁਣਿਆ ਜਾਂਦਾ ਹੈ | ਪੂਤਿਨ ਪਹਿਲੀ ਵਾਰ 1999 ਵਿਚ ਐਕਟਿੰਗ ਰਾਸ਼ਟਰਪਤੀ ਬਣੇ ਸਨ ਜਦੋਂ ਬੋਰਿਸ ਯੇਲਤਸਿਨ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ | ਉਹ ਮਾਰਚ 2000 ਵਿਚ ਰਾਸ਼ਟਰਪਤੀ ਚੁਣੇ ਗਏ | ਮਿਆਦ ਦੀ ਹੱਦ ਕਾਰਨ ਉਨ੍ਹਾ ਨੂੰ 2008 ਵਿਚ ਅਹੁਦਾ ਛੱਡਣਾ ਪਿਆ ਸੀ ਤੇ ਉਦੋਂ ਉਨ੍ਹਾ ਆਪਣੇ ਕਰੀਬੀ ਦਮਿਤਰੀ ਮੇਦਵੇਦੇਵ ਨੂੰ ਰਾਸ਼ਟਰਪਤੀ ਬਣਵਾ ਦਿੱਤਾ ਸੀ ਤੇ ਖੁਦ ਪ੍ਰਧਾਨ ਮੰਤਰੀ ਬਣ ਗਏ ਸਨ | ਜਦੋਂ ਪੂਤਿਨ ਨੇ ਕਿਹਾ ਕਿ ਉਹ 2012 ਦੀ ਚੋਣ ਲੜਨਗੇ ਤਾਂ ਮੇਦਵੇਦੇਵ ਪ੍ਰਧਾਨ ਮੰਤਰੀ ਬਣਨਾ ਮਨ ਗਏ |