ਨਵੀਂ ਦਿੱਲੀ : ਸਰਕਾਰ ਨੇ ਘਰੇਲੂ ਮੰਗ ਪੂਰੀ ਕਰਨ ਅਤੇ ਕੀਮਤਾਂ ਨੂੰ ਕਾਬੂ ‘ਚ ਕਰਨ ਲਈ ਅਗਲੇ ਸਾਲ ਮਾਰਚ ਤੱਕ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਾ ਦਿੱਤੀ ਹੈ | ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ-ਪਿਆਜ਼ ਦੀ ਬਰਾਮਦ ਦੀ ਨੀਤੀ ਨੂੰ 31 ਮਾਰਚ 2024 ਤੱਕ ਖੁੱਲ੍ਹੀ ਤੋਂ ਪਾਬੰਦੀ ਵਾਲੀ ਸ਼੍ਰੇਣੀ ‘ਚ ਬਦਲ ਦਿੱਤਾ ਗਿਆ ਹੈ |