ਨਵੀਂ ਦਿੱਲੀ : ਇੱਥੋਂ ਦੇ ਪੰਜਾਬੀ ਬਾਗ ਇਲਾਕੇ ‘ਚ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ‘ਚ ਕਥਿਤ ਤੌਰ ‘ਤੇ ਸ਼ਾਮਲ ਦੋ ਮੁਲਜ਼ਮਾਂ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਗਿ੍ਫਤਾਰ ਕਰ ਲਿਆ | ਮੁਲਜ਼ਮਾਂ ਦੀ ਪਛਾਣ ਆਕਾਸ਼ ਸੋਨੀਪਤ ਅਤੇ ਅਖਿਲ ਚਰਖੀ ਦਾਦਰੀ ਵਜੋਂ ਹੋਈ ਹੈ |
ਇਹ ਦੋਵੇਂ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਹਨ | 3 ਦਸੰਬਰ ਦੀ ਗੋਲੀਬਾਰੀ ਦੀ ਘਟਨਾ ਘਰ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ‘ਚ ਕੈਦ ਹੋ ਗਈ ਸੀ |