ਐੱਨ ਆਈ ਏ ਵੱਲੋਂ ਤਾਬੜਤੋੜ ਛਾਪੇਮਾਰੀ, 13 ਗਿ੍ਰਫ਼ਤਾਰ

0
224

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਆਈ ਐੱਸ ਆਈ ਐੱਸ ਸਾਜ਼ਿਸ਼ ਮਾਮਲੇ ’ਚ 44 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਏਜੰਸੀ ਨੇ ਕਰਨਾਟਕ, ਮਹਾਰਾਸ਼ਟਰ ਅਤੇ ਹੋਰ ਥਾਵਾਂ ’ਤੇ ਸ਼ਨੀਵਾਰ ਸਵੇਰੇ 44 ਤੋਂ ਵੱਧ ਥਾਵਾਂ ’ਤੇ ਤਲਾਸ਼ੀ ਲਈ।ਠਾਣੇ, ਪੁਣੇ, ਮੀਰਾ ਭਾਯੰਦਰ ਦੇ ਕਈ ਟਿਕਾਣਿਆਂ ’ਤੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ। ਮਾਮਲੇ ’ਚ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਰਾਸ਼ਟਰੀ ਜਾਂਚ ਜਾਂਚ ਏਜੰਸੀ ਨੇ ਕਰਨਾਟਕ ਦੇ ਇੱਕ ਥਾਂ ’ਤੇ ਛਾਪੇਮਾਰੀ ਕੀਤੀ। ਧਮਾਕਾਖੇਜ ਸਮਗਰੀ ਬਣਾਉਣ ’ਚ ਕਥਿਤ ਤੌਰ ’ਤੇ ਸ਼ਾਮਲ ਇੱਕ ਸ਼ੱਕੀ ਆਫਿਕ ਨਾਚਨ ਨੂੰ ਪਿਛਲੀ ਅਗਸਤ ’ਚ ਗਿ੍ਰਫਤਾਰ ਕੀਤਾ ਗਿਆ ਸੀ, ਜੋ ਆਈ ਐੱਸ ਆਈ ਐੱਸ ਅੱਤਵਾਦੀ ਮਡਿਊਲ ਮਾਮਲੇ ’ਚ ਗਿ੍ਰਫ਼ਤਾਰ ਹੋਣ ਵਾਲਾ ਛੇਵਾਂ ਦੋਸ਼ੀ ਸੀ। ਪੰਜ ਹੋਰ ਮੁੰਬਈ ਤੋਂ ਤਾਬਿਸ਼ ਨਾਸਿਰ, ਪੁਣੇ ਤੋਂ ਜੁਬੈਰ ਨੂਰ ਮੁਹੰਮਦ ਸ਼ੇਖ ਉਰਫ ਅਬੂ ਨੂਸੇਬਾ ਅਤੇ ਅਦਨਾਨ ਸਰਕਾਰ ਅਤੇ ਠਾਣੇ ਤੋਂ ਸ਼ਰਜੀਲ ਸ਼ੇਖ ਅਤੇ ਜ਼ੁਲਫੀਕਾਰ ਅਲੀ ਬੜੌਦਾ ਵਾਲਾ ਨੂੰ ਏਜੰਸੀ ਨੇ ਪਿਛਲੇ ਮਹੀਨੇ ਗਿ੍ਰਫ਼ਤਾਰ ਕੀਤਾ ਸੀ। ਐੱਨ ਆਈ ਏ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਈ ਐੱਸ ਆਈ ਐੱਸ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।

LEAVE A REPLY

Please enter your comment!
Please enter your name here