ਨਵੀਂ ਦਿੱਲੀ : ਸ੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਗੁੱਗਾਮਾੜੀ ਦੇ ਜੈਪੁਰ ’ਚ ਕਤਲ ਦੇ ਸੰਬੰਧ ਵਿਚ ਸ਼ਨੀਵਾਰ ਰਾਤ ਚੰਡੀਗੜ੍ਹ ਵਿਚ ਦੋ ਸ਼ੂਟਰਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ। ਰਾਜਸਥਾਨ ਪੁਲਸ ਅਤੇ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰੋਹਿਤ ਰਾਠੌੜ, ਨਿਤਿਨ ਫੌਜੀ ਅਤੇ ਊਧਮ ਸਿੰਘ ਨੂੰ ਗਿ੍ਰਫਤਾਰ ਕੀਤਾ। ਨਿਤਿਨ ਫੌਜੀ ਹਰਿਆਣਾ ਦੇ ਮਹਿੰਦਰਗੜ੍ਹ ਦਾ ਰਹਿਣ ਵਾਲਾ ਹੈ ਅਤੇ ਰੋਹਿਤ ਰਾਠੌੜ ਰਾਜਸਥਾਨ ਦੇ ਮਕਰਾਨਾ ਦਾ। ਪੁਲਸ ਨੇ ਊਧਮ ਸਿੰਘ ਨੂੰ ਉਨ੍ਹਾਂ ਨੂੰ ਭਜਾਉਣ, ਹਥਿਆਰ ਮੁਹੱਈਆ ਕਰਾਉਣ ਅਤੇ ਪਨਾਹ ਦੇਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ।
ਊਧਮ ਸਿੰਘ ਹਿਸਾਰ ਦਾ ਰਹਿਣ ਵਾਲਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਮੁਲਜ਼ਮ ਪਹਿਲਾਂ ਹਰਿਆਣਾ ਅਤੇ ਫਿਰ ਹਿਮਾਚਲ ਆਏ ਅਤੇ ਫਿਰ ਚੰਡੀਗੜ੍ਹ ਦੇ ਇੱਕ ਹੋਟਲ ਠਹਿਰੇ। ਤਿੰਨੋਂ ਕਰੀਬ ਸਾਢੇ ਸੱਤ ਵਜੇ ਸੈਕਟਰ 24 ਦੇ ਕਮਲ ਰਿਜ਼ਾਰਟ ਪਹੁੰਚੇ ਸਨ।





