ਭਾਰਤ ਨੀਦਰਲੈਂਡਜ਼ ਨੂੰ ਹਰਾ ਕੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ

0
206

ਕੁਆਲਾਲੰਪੁਰ : ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ ਸ਼ਾਨਦਾਰ ਵਾਪਸੀ ਕਰਦਿਆਂ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਨੀਦਰਲੈਂਡਜ਼ ਵਰਗੀ ਮਜ਼ਬੂਤ ਟੀਮ ਨੂੰ 4-3 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪੁੱਜ ਗਈ। ਭਾਰਤੀ ਟੀਮ ਵੀਰਵਾਰ ਨੂੰ ਸੈਮੀਫਾਈਨਲ ’ਚ ਜਰਮਨੀ ਨਾਲ ਭਿੜੇਗੀ।
ਵਿਸ਼ਵ ਰੈਂਕਿੰਗ ’ਚ ਤੀਜੇ ਅਤੇ ਚੌਥੇ ਸਥਾਨ ’ਤੇ ਕਾਬਜ਼ ਭਾਰਤ ਅਤੇ ਨੀਦਰਲੈਂਡਜ਼ ਵਿਚਾਲੇ ਕੁਆਰਟਰ ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ, ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਅੱਧ ’ਚ ਚਾਰ ਗੋਲ ਕੀਤੇ। ਨੀਦਰਲੈਂਡਜ਼ ਲਈ ਟਿਮੋ ਬੋਅਰਸ (ਪੰਜਵੇਂ ਮਿੰਟ), ਪੇਪਿਨ ਵੈਨ ਡੇਰ ਹੇਡਨ (16ਵੇਂ ਮਿੰਟ) ਅਤੇ ਓਲੀਵੀਅਰ ਹਾਰਟੈਂਸੀਅਸ (44ਵੇਂ ਮਿੰਟ) ਨੇ ਗੋਲ ਕੀਤੇ, ਜਦਕਿ ਭਾਰਤ ਲਈ ਆਦਿਤਿਆ ਲਾਲਾਗੇ (34ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (36ਵੇਂ ਮਿੰਟ), ਆਨੰਦ ਕੁਸ਼ਵਾਹਾ (52ਵੇਂ ਮਿੰਟ) ਅਤੇ ਕਪਤਾਨ ਉੱਤਮ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ।

LEAVE A REPLY

Please enter your comment!
Please enter your name here