ਸੁਪਰੀਮ ਕੋਰਟ ਨੇ ਆਪਣਾ ਫੈਸਲਾ ਬਦਲਿਆ, ਸਮਝੌਤੇ ’ਤੇ ਮੋਹਰ ਨਾ ਲੱਗਣ ਦਾ ਵੈਧਤਾ ਨਾਲ ਲੈਣਾ-ਦੇਣਾ ਨਹੀਂ

0
170

ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਸੱਤ ਮੈਂਬਰੀ ਸੰਵਿਧਾਨਕ ਬੈਂਚ ਨੇ ਬੁੱਧਵਾਰ ਫੈਸਲਾ ਸੁਣਾਇਆ ਕਿ ਕਿਸੇ ਸਮਝੌਤੇ ’ਤੇ ਮੋਹਰ ਨਾ ਲੱਗਣ ਜਾਂ ਢੁਕਵੀਂ ਮੋਹਰ ਨਾ ਹੋਣ ਦਾ ਦਸਤਾਵੇਜ਼ ਦੀ ਵੈਧਤਾ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਉਂਕਿ ਇਸ ਨੁਕਸ ਨੂੰ ਦੂਰ ਕੀਤਾ ਜਾ ਸਕਦਾ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਸਰਬਸੰਮਤੀ ਨਾਲ ਫੈਸਲਾ ਸੁਣਾਉਂਦਿਆਂ ਆਪਣੇ ਹੀ ਪਹਿਲੇ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਇਕਰਾਰਨਾਮਾ ਕਰਨ ਵਾਲੀਆਂ ਧਿਰਾਂ ਵਿਚਕਾਰ ਝਗੜਿਆਂ ਨੂੰ ਸੁਲਝਾਉਣ ਲਈ ਕਿਸੇ ਸਮਝੌਤੇ ’ਤੇ ਮੋਹਰ ਨਹੀਂ ਲੱਗੀ ਤਾਂ ਇਹ ਗੈਰਕਾਨੂੰਨੀ ਜਾਂ ਨਾਮੰਨਣਯੋਗ ਨਹੀਂ ਹੈ। ਬੈਂਚ ਨੇ ਕਿਹਾਜਿਨ੍ਹਾਂ ਸਮਝੌਤਿਆਂ ’ਤੇ ਮੋਹਰ ਨਹੀਂ ਲੱਗੀ, ਉਹ ਅਵੈਧ ਨਹੀਂ ਹਨ। ਕਿਸੇ ਵੀ ਸਮਝੌਤੇ ਦੀ ਮੋਹਰ ਦੀ ਘਾਟ ਨੂੰ ਦੂਰ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here