ਸ਼ਿਮਲਾ : ਹਿਮਾਚਲ ਦੇ ਕੁੱਲੂ, ਕਿਨੌਰ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ਅਤੇ ਪਹਾੜੀ ਖੇਤਰਾਂ ਵਿਚ 24 ਘੰਟਿਆਂ ਦੌਰਾਨ ਹਲਕੀ ਬਰਫਬਾਰੀ ਹੋਈ। ਸਥਾਨਕ ਮੌਸਮ ਕੇਂਦਰ ਮੁਤਾਬਕ ਕਲਪਾ ’ਚ 0.2 ਸੈਂਟੀਮੀਟਰ ਅਤੇ ਕਿਨੌਰ ਜ਼ਿਲ੍ਹੇ ਦੇ ਸਾਂਗਲਾ ’ਚ 0.1 ਸੈਂਟੀਮੀਟਰ ਬਰਫਬਾਰੀ ਹੋਈ। ਮੌਸਮ ਵਿਭਾਗ ਅਨੁਸਾਰ 16 ਦਸੰਬਰ ਤੋਂ ਤਾਜ਼ਾ ਪੱਛਮੀ ਗੜਬੜ ਹਿਮਾਲੀਅਨ ਖੇਤਰ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਵਿਭਾਗ ਨੇ 19 ਦਸੰਬਰ ਤੱਕ ਖੇਤਰ ’ਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ।


