‘ਸਾਰੇ ਜੀਵਨ ਬਰਾਬਰ’ ਦੇ ਸੰਦੇਸ਼ ਵਾਲੇ ਜੁੱਤੇ ਪਾਉਣ ਤੋਂ ਰੋਕਿਆ

0
213

ਪਰਥ (ਆਸਟਰੇਲੀਆ)
ਪਾਕਿਸਤਾਨ ਖਿਲਾਫ ਸੀਰੀਜ਼ ਦੇ ਸ਼ੁੁਰੂਆਤੀ ਕਿ੍ਰਕਟ ਟੈਸਟ ਤੋਂ ਪਹਿਲਾਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੂੰ ਉਨ੍ਹਾਂ ਜੁੱਤਿਆਂ ਨੂੰ ਪਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਨ੍ਹਾਂ ’ਤੇ ‘ਸਾਰੇ ਜੀਵਨ ਬਰਾਬਰ ਹਨ’ ਦਾ ਸੰਦੇਸ਼ ਸੀ। ਇਸ ਕਾਰਨ ਉਹ ਮੈਚ ਦੇ ਪਹਿਲੇ ਦਿਨ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ’ਚ ਉਤਰਿਆ। ਕੌਮਾਂਤਰੀ ਕਿ੍ਰਕਟ ਕੌਂਸਲ (ਆਈ ਸੀ ਸੀ) ਨੇ ਖਵਾਜਾ ਨੂੰ ਉਹ ਜੁੱਤੇ ਪਹਿਨਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਨ੍ਹਾਂ ’ਤੇ ਗਾਜ਼ਾ ਦੇ ਸੰਦਰਭ ’ਚ ਕੁਝ ਸੰਦੇਸ਼ ਲਿਖੇ ਹੋਏ ਸਨ। ਪਾਕਿਸਤਾਨੀ ਮੂਲ ਦੇ ਇਸ ਕਿ੍ਰਕਟਰ ਨੇ ਅਭਿਆਸ ਸੈਸ਼ਨ ਦੌਰਾਨ ਜੋ ਜੁੱਤੇ ਪਾਏ ਸਨ, ਉਨ੍ਹਾਂ ’ਤੇ ‘ਸਾਰੇ ਜੀਵਨ ਬਰਾਬਰ ਹਨ’ ਅਤੇ ‘ਆਜ਼ਾਦੀ ਮਨੁੱਖੀ ਅਧਿਕਾਰ’ ਹੈ ਵਰਗੇ ਸੰਦੇਸ਼ ਲਿਖੇ ਹੋਏ ਸਨ। ਆਈ ਸੀ ਸੀ ਦੇ ਨਿਯਮ ਟੀਮ ਦੇ ਲਿਬਾਸ ਜਾਂ ਸਾਜ਼ੋ-ਸਾਮਾਨ ’ਤੇ ਸਿਆਸੀ ਜਾਂ ਧਾਰਮਿਕ ਬਿਆਨ ਦਾ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਨ। ਖਵਾਜਾ ਨੇ ਬਾਅਦ ’ਚ ਕਿਹਾ ਕਿ ਉਹ ਵਿਅਕਤੀਗਤ ਜਾਂ ਟੀਮ ਦੀ ਪਾਬੰਦੀਆਂ ਤੋਂ ਬਚਣ ਲਈ ਨਿਯਮ ਦੀ ਪਾਲਣਾ ਕਰੇਗਾ, ਪਰ ਉਹ ਆਈ ਸੀ ਸੀ ਦੇ ਫੈਸਲੇ ਨੂੰ ਚੁਣੌਤੀ ਦੇਵੇਗਾ।

LEAVE A REPLY

Please enter your comment!
Please enter your name here