ਮੁੰਬਈ : ਵੈਸਟਇੰਡੀਜ਼ ਨੇ ਐਤਵਾਰ ਨੂੰ ਇਥੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਗਰੁੱਪ-ਸੀ ਮੁਕਾਬਲੇ ਵਿੱਚ ਨੇਪਾਲ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ| ਵੈਸਟਇੰਡੀਜ਼ ਨੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਨੇਪਾਲ ਨੂੰ 133 ਦੌੜਾਂ ’ਤੇ ਰੋਕਿਆ ਅਤੇ ਫਿਰ ਸਿਰਫ਼ ਇੱਕ ਵਿਕਟ ਗੁਆ ਕੇ 15.2 ਓਵਰਾਂ ਵਿੱਚ ਹੀ 134 ਦੌੜਾਂ ਬਣਾ ਕੇ ਜੇਤੂ ਟੀਚਾ ਹਾਸਲ ਕਰ ਲਿਆ| ਇਸ ਜਿੱਤ ਨਾਲ ਵੈਸਟਇੰਡੀਜ਼ ਗਰੁੱਪ-ਸੀ ਵਿੱਚ 6 ਅੰਕਾਂ ਨਾਲ ਸਿਖਰ ’ਤੇ ਪਹੁੰਚ ਗਿਆ ਹੈ ਅਤੇ ਸੁਪਰ-8 ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ| ਦੂਜੇ ਪਾਸੇ, ਨੇਪਾਲ ਲਗਾਤਾਰ ਤੀਜੀ ਹਾਰ ਤੋਂ ਬਾਅਦ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ ਹੋ ਗਿਆ ਹੈ| ਵੈਸਟਇੰਡੀਜ਼ ਵੱਲੋਂ ਜੈਸਨ ਹੋਲਡਰ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 27 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਅਤੇ ਉਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ|
ਡੇਰੀ ਮੁਖੀ ਵੀ ਆਈ ਪੀ ਨਾਲ ਫੋਟੋ ਨਹੀਂ ਖਿਚਵਾਉਣਗੇ
ਬਿਆਸ : ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵ¾ਲੋਂ ਅ¾ਗੇ ਤੋਂ ਵੀ ਆਈ ਪੀ ਨਾਲ ਫੋਟੋ ਨਾ ਖਿਚਵਾਉਣ ਦਾ ਸਰਕੂਲਰ ਜਾਰੀ ਕੀਤਾ ਗਿਆ ਹੈ| ਡੇਰੇ ਵਿ¾ਚ ਪੁੱਜਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਆਈ ਪੀ ਟਰੀਟਮੈਂਟ ਨਹੀਂ ਮਿਲੇਗਾ| ਡੇਰਾ ਪ੍ਰਬੰਧਕਾਂ ਅਨੁਸਾਰ ਕਿਸੇ ਵੀ ਵੀ ਆਈ ਪੀ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਖਿਚਵਾਈ ਜਾਂਦੀ ਤਸਵੀਰ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਣ ਲੱਗ ਪਿਆ ਸੀ ਅਤੇ ਤਸਵੀਰ ਦੀ ਦੁਰਵਰਤੋਂ ਕੀਤੀ ਜਾਣ ਲੱਗ ਪਈ ਸੀ|
ਹਿਮਾਚਲ ’ਚ ਜੀਪ ਖ¾ਡ ’ਚ ਡਿੱਗੀ, 3 ਨੌਜਵਾਨਾਂ ਦੀ ਮੌਤ
ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਚਾਰ ਵਜੇ ਮਹਾਸ਼ਿਵਰਾਤਰੀ ਵਾਲੇ ਦਿਨ ਇਕ ਜੀਪ ਖੱਡ ਵਿਚ ਡਿੱਗ ਗਈ, ਜਿਸ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ| ਲੰਬਾਥਾਚ-ਕਲਹਣੀ ਸੜਕ ’ਤੇ ਇੱਕ ਜੀਪ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ| ਮ੍ਰਿਤਕਾਂ ਦੀ ਪਛਾਣ 19 ਸਾਲਾ ਰਿਤਿਕ ਠਾਕੁਰ, 17 ਸਾਲਾ ਸੁਨੀਲ ਅਤੇ 18 ਸਾਲਾ ਈਸ਼ਾਨ ਵਜੋਂ ਹੋਈ ਹੈ| ਇਹ ਸਾਰੇ ਸਰਾਜ ਖੇਤਰ ਦੇ ਕੇਲੋਧਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਸਨ| ਦੋ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦ ਕਿ ਤੀਜੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ| ਚੌਥੇ ਨੌਜਵਾਨ ਕੁਸ਼ਾਲ (18 ਸਾਲ) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ|



